23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2025

ਭਾਰਤੀ ਫ਼ੌਜ ਵਲੋਂ ਜੈਪੁਰ ਵੈਟਰਨਜ਼ ਆਨਰ ਰਨ ਦਾ ਆਯੋਜਨ

ਜੈਪੁਰ, 12 ਅਕਤੂਬਰ - ਜੈਪੁਰ ਵੈਟਰਨਜ਼ ਆਨਰ ਰਨ (ਪਹਿਲੀ ਪ੍ਰੋਮੋ ਰਨ) ਜੈਪੁਰ ਵਿਚ ਹੈੱਡਕੁਆਰਟਰ ਸਾਊਥ ਵੈਸਟਰਨ ਕਮਾਂਡ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਇਸ ਪ੍ਰੋਗਰਾਮ ਵਿਚ ਫ਼ੌਜ ਦੇ ਜਵਾਨਾਂ, ਅਧਿਕਾਰੀਆਂ ਅਤੇ ਆਮ ਲੋਕਾਂ...

ਅਜੀਤ ਡੈਸਕ 12-10-2025

ਜੈਪੁਰ, 12 ਅਕਤੂਬਰ - ਜੈਪੁਰ ਵੈਟਰਨਜ਼ ਆਨਰ ਰਨ (ਪਹਿਲੀ ਪ੍ਰੋਮੋ ਰਨ) ਜੈਪੁਰ ਵਿਚ ਹੈੱਡਕੁਆਰਟਰ ਸਾਊਥ ਵੈਸਟਰਨ ਕਮਾਂਡ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਇਸ ਪ੍ਰੋਗਰਾਮ ਵਿਚ ਫ਼ੌਜ ਦੇ ਜਵਾਨਾਂ, ਅਧਿਕਾਰੀਆਂ ਅਤੇ ਆਮ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਲੈਫਟੀਨੈਂਟ ਕਰਨਲ ਸੀਮਾ ਚੌਧਰੀ ਨੇ ਕਿਹਾ, "ਮੈਨੂੰ ਭਾਰਤੀ ਫ਼ੌਜ ਵਲੋਂ ਇਸ ਮੁਕਾਬਲੇ ਵਿਚ ਹਿੱਸਾ ਲੈਣ 'ਤੇ ਮਾਣ ਹੈ। ਇਹ ਦੌੜ ਸਾਡੇ ਸਾਬਕਾ ਸੈਨਿਕਾਂ ਦਾ ਸਨਮਾਨ ਕਰਨ ਲਈ ਹੈ, ਅਤੇ ਮੈਨੂੰ ਉਮੀਦ ਹੈ ਕਿ ਸਾਡੇ ਸਾਰੇ ਸਾਥੀ ਨਾਗਰਿਕ ਸਾਡੇ ਨਾਲ ਸ਼ਾਮਿਲ ਹੋਣਗੇ ਅਤੇ ਇਸ ਦੌੜ ਨੂੰ ਹੋਰ ਵੀ ਪ੍ਰਸਿੱਧ ਬਣਾਉਣਗੇ।"

ਪਿਛਲੀ ਖ਼ਬਰ 14 ਨਵੰਬਰ ਤੋਂ ਬਿਹਾਰ ਦੇ ਲੋਕ ਬੇਰੁਜ਼ਗਾਰੀ ਤੋਂ ਮੁਕਤ ਹੋ ਜਾਣਗੇ - ਤੇਜਸਵੀ ਯਾਦਵ ਅਗਲੀ ਖ਼ਬਰ ਭਾਰਤ-ਵੈਸਟਇੰਡੀਜ਼ ਦੂਜਾ ਟੈਸਟ : ਤੀਜੇ ਦਿਨ ਦੇ ਪਹਿਲੇ ਸੈਸ਼ਨ ਦਾ ਖੇਡ ਸਮਾਪਤ ਹੋਣ ਤੱਕ ਪਹਿਲੀ ਪਾਰੀ 'ਚ ਵੈਸਟਇੰਡੀਜ਼ 217/8