23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2025

ਕੇਂਦਰੀ ਜੇਲ੍ਹ 'ਚ ਤਾਇਨਾਤ ਹੋਮਗਾਰਡ ਦੇ ਜਵਾਨ ਦੀ ਭੇਤਭਰੀ ਹਾਲਤ 'ਚ ਮੌਤ

ਕਪੂਰਥਲਾ, 13 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਕੇਂਦਰੀ ਜੇਲ੍ਹ ਵਿਚ ਤਾਇਨਾਤ ਇਕ ਹੋਮਗਾਰਡ...

ਅਜੀਤ ਡੈਸਕ 13-10-2025

ਕਪੂਰਥਲਾ, 13 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਕੇਂਦਰੀ ਜੇਲ੍ਹ ਵਿਚ ਤਾਇਨਾਤ ਇਕ ਹੋਮਗਾਰਡ ਦੇ ਜਵਾਨ ਦੀ ਭੇਤਭਰੀ ਹਾਲਤ ਵਿਚ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਵਿਖੇ ਮੌਜੂਦ ਡਿਊਟੀ ਡਾਕਟਰ ਵੰਦਨਾ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਵਿਚ ਤਾਇਨਾਤ ਇਕ ਹੋਮਗਾਰਡ ਦੇ ਜਵਾਨ ਰੇਸ਼ਮ ਸਿੰਘ (55) ਪੁੱਤਰ ਸੋਹਣ ਸਿੰਘ ਵਾਸੀ ਉੱਗੀ ਜ਼ਿਲ੍ਹਾ ਜਲੰਧਰ ਨੂੰ ਬੇਹੋਸ਼ੀ ਦੀ ਹਾਲਤ ਵਿਚ ਸਿਵਲ ਹਸਪਤਾਲ ਕਪੂਰਥਲਾ ਵਿਖੇ ਲਿਆਂਦਾ ਗਿਆ। ਜਦੋਂ ਉਸ ਦੀ ਜਾਂਚ ਕੀਤੀ ਗਈ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਉਸਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਰਖਵਾ ਦਿੱਤਾ ਗਿਆ ਹੈ ਅਤੇ ਇਸ ਸੰਬੰਧੀ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। 

ਪਿਛਲੀ ਖ਼ਬਰ ਸਰਕਾਰ ਵਲੋਂ ਡੀ. ਏ. ਦੀ ਕਿਸ਼ਤ ਜਾਰੀ ਨਾ ਕਰਨ 'ਤੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂਆਂ ਵਲੋਂ ਨਾਅਰੇਬਾਜ਼ੀ ਅਗਲੀ ਖ਼ਬਰ 69ਵੀਆਂ ਪੰਜਾਬ ਰਾਜ ਪੱਧਰੀ ਸਕੂਲ ਖੇਡਾਂ : ਕਬੱਡੀ ਨੈਸ਼ਨਲ ਸਟਾਈਲ 19 ਸਾਲ 'ਚ 12 ਟੀਮਾਂ ਨਾਕਆਊਟ ਪੁੱਜੀਆਂ