24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2025

ਖ਼ਾਨ ਸਾਬ ਦੇ ਪਿਤਾ ਦਾ ਨਮਾਜ਼-ਏ-ਜਨਾਜ਼ਾ ਅੱਜ

ਫਗਵਾੜਾ, (ਕਪੂਰਥਲਾ), 14 ਅਕਤੂਬਰ- ਖ਼ਾਨ ਸਾਬ ਦੇ ਪਿਤਾ ਦੇ ਅੰਤਿਮ ਸੰਸਕਾਰ ਦੀ ਨਮਾਜ਼ ਅੱਜ ਦੁਪਹਿਰ 12 ਵਜੇ ਅਦਾ ਕੀਤੀ ਜਾਵੇਗੀ। ਦੱਸ ਦੇਈਏ ਕਿ ਪ੍ਰਸਿੱਧ ਗਾਇਕ ਖਾਨ ਸਾਬ ਦੇ ਪਿਤਾ....

ਅਜੀਤ ਡੈਸਕ 14-10-2025

ਫਗਵਾੜਾ, (ਕਪੂਰਥਲਾ), 14 ਅਕਤੂਬਰ- ਖ਼ਾਨ ਸਾਬ ਦੇ ਪਿਤਾ ਦੇ ਅੰਤਿਮ ਸੰਸਕਾਰ ਦੀ ਨਮਾਜ਼ ਅੱਜ ਦੁਪਹਿਰ 12 ਵਜੇ ਅਦਾ ਕੀਤੀ ਜਾਵੇਗੀ। ਦੱਸ ਦੇਈਏ ਕਿ ਪ੍ਰਸਿੱਧ ਗਾਇਕ ਖਾਨ ਸਾਬ ਦੇ ਪਿਤਾ ਇਕਬਾਲ ਮੁਹੰਮਦ (70) ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ। ਪਰਿਵਾਰਕ ਸੂਤਰਾਂ ਅਨੁਸਾਰ ਖਾਨ ਸਾਬ ਦੇ ਪਿਤਾ ਫਗਵਾੜਾ ਵਿਖੇ ਆਪਣੇ ਪੁੱਤਰ ਦੇ ਘਰ ਸਨ, ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਥੇ ਹੀ ਉਨ੍ਹਾਂ ਦੀ ਮੌਤ ਹੋ ਗਈ।

ਇਸ ਤੋਂ ਬਾਅਦ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਉਨ੍ਹਾਂ ਦੇ ਪਿੰਡ ਭੰਡਾਲ ਦੋਨਾ ਲਿਜਾਇਆ ਗਿਆ।

ਇਸ ਦੌਰਾਨ ਤਿੰਨ ਹਫ਼ਤਿਆਂ ਦੇ ਅੰਦਰ ਉਨ੍ਹਾਂ ਦੀ ਮਾਂ ਪਰਵੀਨ ਬੇਗਮ ਅਤੇ ਹੁਣ ਉਨ੍ਹਾਂ ਦੇ ਪਿਤਾ ਇਕਬਾਲ ਮੁਹੰਮਦ ਦੀ ਮੌਤ ਨੇ ਗਾਇਕ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੋਗ ਵਿਚ ਡੁੱਬਾ ਦਿੱਤਾ ਹੈ। ਸੰਗੀਤ ਸ਼ਖਸੀਅਤਾਂ ਅਤੇ ਖਾਨ ਸਾਬ ਦੇ ਪ੍ਰਸ਼ੰਸਕਾਂ ਨੇ ਆਪਣਾ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

ਪਿਛਲੀ ਖ਼ਬਰ ਅਣ-ਪਛਾਤੇ ਵਿਅਕਤੀਆਂ ਵਲੋਂ ਗੋਲੀ ਮਾਰ ਕੇ ਵਿਅਕਤੀ ਦੀ ਹੱਤਿਆ ਅਗਲੀ ਖ਼ਬਰ ਸੋਨਮ ਵਾਂਗਚੁਕ ਦੀ ਰਿਹਾਈ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਅੱਜ ਕਰੇਗੀ ਸੁਣਵਾਈ