26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਅੱਜ ਆਂਧਰਾ ਪ੍ਰਦੇਸ਼ ਦੇ ਦੌਰੇ ’ਤੇ ਪ੍ਰਧਾਨ ਮੰਤਰੀ ਮੋਦੀ, ਕਰੋੜਾਂ ਦੇ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ

ਨਵੀਂ ਦਿੱਲੀ, 16 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਂਧਰਾ ਪ੍ਰਦੇਸ਼ ਦਾ ਦੌਰਾ ਕਰਨਗੇ। ਉਹ ਸਵੇਰੇ 11:15 ਵਜੇ ਨੰਦਿਆਲ ਪਹੁੰਚਣਗੇ ਅਤੇ ਸ਼੍ਰੀਸੈਲਮ ਦੇ ਭਰਮਰੰਗ ਮੱਲਿਕ ਅਰਜੁਨ ਸਵਾਮੀ...

ਅਜੀਤ ਡੈਸਕ 16-10-2025

ਨਵੀਂ ਦਿੱਲੀ, 16 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਂਧਰਾ ਪ੍ਰਦੇਸ਼ ਦਾ ਦੌਰਾ ਕਰਨਗੇ। ਉਹ ਸਵੇਰੇ 11:15 ਵਜੇ ਨੰਦਿਆਲ ਪਹੁੰਚਣਗੇ ਅਤੇ ਸ਼੍ਰੀਸੈਲਮ ਦੇ ਭਰਮਰੰਗ ਮੱਲਿਕ ਅਰਜੁਨ ਸਵਾਮੀ ਵਰਲਾ ਦੇਵਸਥਾਨਮ ਵਿਚ ਪ੍ਰਾਰਥਨਾ ਕਰਨਗੇ। ਇਹ ਮੰਦਰ 12 ਜਯੋਤਿਰਲਿੰਗਾਂ ਅਤੇ 52 ਸ਼ਕਤੀ ਪੀਠਾਂ ਵਿਚੋਂ ਇਕ ਹੈ। ਇਹ ਇਕਲੌਤਾ ਮੰਦਰ ਹੈ, ਜਿਸ ਵਿਚ ਇਕ ਜਯੋਤਿਰਲਿੰਗ ਅਤੇ ਇਕ ਸ਼ਕਤੀ ਪੀਠ ਦੋਵੇਂ ਹਨ।

ਪ੍ਰਧਾਨ ਮੰਤਰੀ ਫਿਰ ਦੁਪਹਿਰ 12:15 ਵਜੇ ਦੇ ਕਰੀਬ ਸ੍ਰੀ ਸ਼ਿਵਾਜੀ ਸਫੁਰਤੀ ਕੇਂਦਰ ਦਾ ਦੌਰਾ ਕਰਨਗੇ, ਜੋ ਕਿ ਇਕ ਯਾਦਗਾਰੀ ਕੰਪਲੈਕਸ ਹੈ। ਹਾਲ ਵਿਚ ਚਾਰ ਮਸ਼ਹੂਰ ਕਿਲ੍ਹਿਆਂ ਪ੍ਰਤਾਪਗੜ੍ਹ, ਰਾਜਗੜ੍ਹ, ਰਾਏਗੜ੍ਹ ਅਤੇ ਸ਼ਿਵਨੇਰੀ ਦੇ ਮਾਡਲ ਹਨ, ਜਿਸ ਦੇ ਕੇਂਦਰ ਵਿਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਧਿਆਨ ਦੀ ਸਥਿਤੀ ਵਿਚ ਹੈ।

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੁਪਹਿਰ 2:30 ਵਜੇ ਦੇ ਕਰੀਬ ਕੁਰਨੂਲ ਪਹੁੰਚਣਗੇ। ਜਿਥੇ ਉਹ 13,430 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ, ਜਿਸ ਵਿਚ ਉਦਯੋਗ, ਬਿਜਲੀ ਟਰਾਂਸਮਿਸ਼ਨ, ਸੜਕਾਂ, ਰੇਲਵੇ, ਰੱਖਿਆ ਨਿਰਮਾਣ, ਪੈਟਰੋਲੀਅਮ ਅਤੇ ਕੁਦਰਤੀ ਗੈਸ ਸ਼ਾਮਿਲ ਹਨ। ਇਥੇ ਪ੍ਰਧਾਨ ਮੰਤਰੀ ਜਨਤਕ ਮੀਟਿੰਗ ਨੂੰ ਵੀ ਸੰਬੋਧਨ ਕਰਨਗੇ।

 

 

ਪਿਛਲੀ ਖ਼ਬਰ ਵਿਅਕਤੀ ਦਾ ਇੱਟਾਂ ਮਾਰ ਕੇ ਕਤਲ ਅਗਲੀ ਖ਼ਬਰ ਅੱਜ ਤੋਂ ਤਿੰਨ ਦਿਨਾਂ ਲਈ ਭਾਰਤ ਦੌਰੇ ’ਤੇ ਆਉਣਗੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ