24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਅਟਾਰੀ ਸਰਹੱਦ ’ਤੇ ਝੰਡੇ ਦੀ ਰਸਮ ਦਾ ਸਮਾਂ 5 ਵਜੇ ਸ਼ਾਮ ਹੋਇਆ

ਅਟਾਰੀ, (ਅੰਮ੍ਰਿਤਸਰ), 18 ਅਕਤੂਬਰ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)- ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਵਿਖੇ ਬੀ.ਐਸ.ਐਫ਼. ਅਤੇ ਪਾਕਿਸਤਾਨ ਰੇਂਜਰਾਂ....

ਅਜੀਤ ਡੈਸਕ 18-10-2025

ਅਟਾਰੀ, (ਅੰਮ੍ਰਿਤਸਰ), 18 ਅਕਤੂਬਰ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)- ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਵਿਖੇ ਬੀ.ਐਸ.ਐਫ਼. ਅਤੇ ਪਾਕਿਸਤਾਨ ਰੇਂਜਰਾਂ ਦਰਮਿਆਨ ਰੋਜ਼ਾਨਾ ਸ਼ਾਮ ਹੁੰਦੀ ਝੰਡੇ ਦੀ ਰਸਮ ਰੀਟਰਿਟ ਦਾ ਸਮਾਂ ਤਬਦੀਲ ਕੀਤਾ ਗਿਆ ਹੈ। ਬੀ.ਐਸ.ਐਫ਼. ਦੇ ਅਨੁਸਾਰ ਪਹਿਲਾਂ ਝੰਡੇ ਦੀ ਰਸਮ ਤੋਂ 5.30 ਵਜੇ ਤੋਂ ਸ਼ੁਰੂ ਹੋ ਕੇ 6 ਵਜੇ ਸ਼ਾਮ ਤੱਕ ਚੱਲਦੀ ਸੀ, ਹੁਣ ਤਬਦੀਲ ਹੋ ਰਹੇ ਮੌਸਮ ਦੇ ਮਦੇਨਜ਼ਰ ਅਟਾਰੀ ਸਰਹੱਦ ’ਤੇ ਪਾਕਿਸਤਾਨ ਰੇਂਜਰਾਂ ਨਾਲ ਹੋਈ ਗੱਲਬਾਤ ਤੋਂ ਬਾਅਦ ਝੰਡੇ ਦੀ ਰਸਮ ਦਾ ਸਮਾਂ ਅੱਧਾ ਘੰਟਾ ਸਮਾਂ ਘਟਾ ਕੇ 5 ਤੋਂ ਲੈ ਕੇ 5.45 ਵਜੇ ਸ਼ਾਮ ਕੀਤਾ ਗਿਆ ਹੈ।

ਬੀ.ਐਸ.ਐਫ਼. ਅਨੁਸਾਰ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਅਟਾਰੀ ਸਰਹੱਦ ’ਤੇ ਝੰਡੇ ਦੀ ਰਸਮ ਵੇਖਣ ਲਈ ਆਉਣ ਵਾਲੇ ਸੈਲਾਨੀਆਂ ਨੂੰ ਅਪੀਲ ਹੈ ਕਿ ਉਹ ਸ਼ਾਮ 4 ਵਜੇ ਤੱਕ ਆਪਣੀਆਂ ਗੱਡੀਆਂ ਪਾਰਕਿੰਗ ਵਿਚ ਲਗਾ ਕੇ ਸਰਹੱਦ ’ਤੇ ਬਣੇ ਸਟੇਡੀਅਮ ਵਿਖੇ ਪੁੱਜਣ। ਇਸ ਦੌਰਾਨ ਭਾਰਤੀ ਸੈਲਾਨੀਆਂ ਨੂੰ ਇਹ ਵੀ ਦੱਸਣਯੋਗ ਹੈ ਕਿ ਸੈਲਾਨੀ ਭਾਰੇ ਬੈਗ, ਵੱਡੇ ਹੈਂਡ ਪਰਸ, ਇਲੈਕਟਰੋਨਿਕ ਚੀਜ਼ਾਂ ਨੂੰ ਵੀ ਆਪਣੀਆਂ ਗੱਡੀਆਂ ਵਿਚ ਹੀ ਰੱਖ ਕੇ ਆਉਣ ਦੀ ਅਪੀਲ ਕੀਤੀ ਗਈ ਹੈ।

ਪਿਛਲੀ ਖ਼ਬਰ ਉਤਰ ਪ੍ਰਦੇਸ਼: ਪੁਲਿਸ ਨਾਲ ਮੁਕਾਬਲੇ ’ਚ 1 ਲੱਖ ਰੁਪਏ ਦਾ ਇਨਾਮੀ ਬਦਮਾਸ਼ ਢੇਰ ਅਗਲੀ ਖ਼ਬਰ ਪੰਜਾਬ ਰੋਡਵੇਜ਼ ਪਨਬੱਸ, ਪੀ.ਆਰ.ਟੀ.ਸੀ. ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਪ੍ਰਧਾਨ ਵਲੋਂ ਪ੍ਰੈਸ ਨਾਲ ਗੱਲਬਾਤ