24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਬੈਡਮਿੰਟਨ ਲੜਕੀਆਂ 14 ਸਾਲ 'ਚ 12 ਟੀਮਾਂ ਨਾਕਆਊਟ ਪੁੱਜੀਆਂ

ਨਵਾਂਸ਼ਹਿਰ/ਪੋਜੇਵਾਲ ਸਰਾਂ, 18 ਅਕਤੂਬਰ (ਜਸਬੀਰ ਸਿੰਘ ਨੂਰਪੁਰ, ਨਵਾਗਰਾਈਂ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ...

ਅਜੀਤ ਡੈਸਕ 18-10-2025

ਨਵਾਂਸ਼ਹਿਰ/ਪੋਜੇਵਾਲ ਸਰਾਂ, 18 ਅਕਤੂਬਰ (ਜਸਬੀਰ ਸਿੰਘ ਨੂਰਪੁਰ, ਨਵਾਗਰਾਈਂ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਬੈਡਮਿੰਟਨ 14 ਸਾਲ ਲੜਕੀਆਂ ਦਾ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਅਨੀਤਾ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਲਖਵੀਰ ਸਿੰਘ ਅਤੇ ਦਵਿੰਦਰ ਕੌਰ ਜ਼ਿਲ੍ਹਾ ਖੇਡ ਕੋਆਰਡੀਨੇਟਰ ਦੀ ਅਗਵਾਈ ਵਿਚ ਨਵਾਂਸ਼ਹਿਰ ਵਿਖੇ ਚੱਲ ਰਿਹਾ ਹੈ। ਇਸ ਰਾਜ ਪੱਧਰੀ ਟੂਰਨਾਮੈਂਟ ਦੌਰਾਨ ਲੀਗ ਮੁਕਾਬਲੇ ਅੱਜ ਖਤਮ ਹੋ ਗਈ ਹੈ ਤੇ 12 ਟੀਮਾਂ ਨਾਕਆਊਟ ਦੌਰ ਵਿਚ ਪਹੁੰਚ ਗਈਆਂ ਹਨ । ਨਾਕਆਊਟ ਲੀਗ ਵਿਚ ਪਹੁੰਚੀਆਂ ਟੀਮਾਂ ਵਿਚ ਫਿਰੋਜ਼ਪੁਰ, ਪਟਿਆਲਾ, ਹਸ਼ਿਆਰਪੁਰ, ਸੰਗਰੂਰ, ਮੋਗਾ, ਅੰਮ੍ਰਿਤਸਰ, ਲੁਧਿਆਣਾ, ਬਰਨਾਲਾ, ਐਸ.ਏ.ਐਸ. ਨਗਰ, ਐਸ.ਬੀ.ਐਸ.ਨਗਰ, ਰੂਪਨਗਰ, ਜਲੰਧਰ ਸ਼ਾਮਿਲ ਹਨ। ਨਾਕਆਊਟ ਮੁਕਾਬਲੇ 19 ਅਕਤੂਬਰ ਨੂੰ ਹੋਣਗੇ।  

ਪਿਛਲੀ ਖ਼ਬਰ ਕ੍ਰਿਸ਼ਨ ਲਾਲ ਸ਼ਰਮਾ ਨੂੰ ਭਾਜਪਾ ਨੇ ਪਾਰਟੀ ਵਿਚੋਂ ਕੱਢਿਆ ਅਗਲੀ ਖ਼ਬਰ ਦਿੱਲੀ ਦੇ ਸੀ.ਐਮ. 'ਤੇ ਹਮਲੇ ਦੇ ਮਾਮਲੇ 'ਚ ਚਾਰਜਸ਼ੀਟ ਦਾਇਰ