31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਓਲੰਪਿਕ ਸੋਨ ਤਗਮਾ ਜੇਤੂ ਨੀਰਜ ਚੋਪੜਾ ਬਣੇ ਲੈਫ਼ਟੀਨੈਂਟ

ਨਵੀਂ ਦਿੱਲੀ, 22 ਅਕਤੂਬਰ-ਓਲੰਪਿਕ ਸੋਨ ਤਗਮਾ ਜੇਤੂ ਨੀਰਜ ਚੋਪੜਾ ਨੂੰ ਟੈਰੀਟੋਰੀਅਲ ਆਰਮੀ ਵਿਚ...

ਅਜੀਤ ਡੈਸਕ 22-10-2025

ਨਵੀਂ ਦਿੱਲੀ, 22 ਅਕਤੂਬਰ-ਓਲੰਪਿਕ ਸੋਨ ਤਗਮਾ ਜੇਤੂ ਨੀਰਜ ਚੋਪੜਾ ਨੂੰ ਟੈਰੀਟੋਰੀਅਲ ਆਰਮੀ ਵਿਚ ਲੈਫਟੀਨੈਂਟ ਕਰਨਲ (ਆਨਰੇਰੀ) ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਅੱਜ ਦਿੱਲੀ ਵਿਚ ਇਕ ਸਨਮਾਨ ਸਮਾਰੋਹ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਇਹ ਖਿਤਾਬ ਦਿੱਤਾ। ਉਨ੍ਹਾਂ ਦੀ ਮਾਂ ਸਰੋਜ ਦੇਵੀ, ਪਿਤਾ ਸਤੀਸ਼ ਚੋਪੜਾ, ਚਾਚਾ ਭੀਮ ਚੋਪੜਾ ਅਤੇ ਪਤਨੀ ਹਿਮਾਨੀ ਮੋਰ ਵੀ ਇਸ ਮੌਕੇ ਮੌਜੂਦ ਸਨ।

ਹਰਿਆਣਾ ਦੇ ਪਾਣੀਪਤ ਦੇ ਰਹਿਣ ਵਾਲੇ ਨੀਰਜ ਚੋਪੜਾ 26 ਅਗਸਤ, 2016 ਨੂੰ ਨਾਇਬ ਸੂਬੇਦਾਰ ਵਜੋਂ ਫੌਜ ਵਿਚ ਸ਼ਾਮਿਲ ਹੋਏ ਸਨ। ਉਨ੍ਹਾਂ ਨੂੰ 2021 ਵਿਚ ਸੂਬੇਦਾਰ ਵਜੋਂ ਤਰੱਕੀ ਦਿੱਤੀ ਗਈ ਸੀ। ਟੋਕੀਓ ਓਲੰਪਿਕ ਵਿਚ ਸੋਨ ਤਗਮਾ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਫੌਜ ਵਲੋਂ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। 2022 ਵਿਚ ਨੀਰਜ ਨੂੰ ਸੂਬੇਦਾਰ ਮੇਜਰ ਵਜੋਂ ਤਰੱਕੀ ਦਿੱਤੀ ਗਈ ਸੀ।

ਪਿਛਲੀ ਖ਼ਬਰ 6 ਆਈ.ਏ.ਐੱਸ. ਅਧਿਕਾਰੀਆਂ ਦਾ ਤਬਾਦਲਾ ਅਗਲੀ ਖ਼ਬਰ ਪਿੰਡ ਵੜੈਚ 'ਚ ਭੇਤਭਰੀ ਹਾਲਤ ਵਿਚ ਨੌਜਵਾਨ ਦਾ ਕਤਲ