01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਉਪ ਪ੍ਰਧਾਨ 'ਤੇ ਹਮਲਾ

ਬਟਾਲਾ, 1 ਨਵੰਬਰ (ਸਤਿੰਦਰ ਸਿੰਘ) - ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਉਪ ਪ੍ਰਧਾਨ ਰਮੇਸ਼ ਨਈਅਰ ਉੱਪਰ ਅੱਜ ਸ਼ਾਮ ਤਿੰਨ ਨੌਜਵਾਨਾਂ ਨੇ ਦਾਤਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਰਮੇਸ਼ ਨਈਅਰ ਜ਼ਖ਼ਮੀ ਹੋ...

ਅਜੀਤ ਡੈਸਕ 01-11-2025

ਬਟਾਲਾ, 1 ਨਵੰਬਰ (ਸਤਿੰਦਰ ਸਿੰਘ) - ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਉਪ ਪ੍ਰਧਾਨ ਰਮੇਸ਼ ਨਈਅਰ ਉੱਪਰ ਅੱਜ ਸ਼ਾਮ ਤਿੰਨ ਨੌਜਵਾਨਾਂ ਨੇ ਦਾਤਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਰਮੇਸ਼ ਨਈਅਰ ਜ਼ਖ਼ਮੀ ਹੋ ਗਿਆ। ਇਸ ਸੰਬੰਧੀ ਰਮੇਸ਼ ਨਈਅਰ ਨੇ ਕਿਹਾ ਕਿ ਪੰਜਾਬ ਦੇ ਬਣੇ ਹਾਲਾਤਾਂ ਸੰਬੰਧੀ ਜੋ ਪ੍ਰਸ਼ਾਸਨ ਅਤੇ ਪੰਜਾਬ ਪੁਲਿਸ ਖ਼ਿਲਾਫ਼ ਮੈਂ ਬੋਲਿਆ ਹੈ, ਉਸ ਦਾ ਮੈਨੂੰ ਖਮਿਆਜ਼ਾ ਭੁਗਤਣਾ ਪਿਆ ਹੈ। ਇਹ ਘਟਨਾ ਬਟਾਲਾ ਦੇ ਭੰਡਾਰੀ ਮਹੱਲੇ ਦੇ ਕੋਲ ਵਾਪਰੀ ਦੱਸੀ ਜਾ ਰਹੀ । ਰਮੇਸ਼ ਨਈਅਰ ਕਿਸੇ ਦੇ ਘਰੋਂ ਆ ਰਿਹਾ ਸੀ ਕਿ ਤਿੰਨ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਇਸ ਸੰਬੰਧੀ ਥਾਣਾ ਸਿਟੀ ਦੇ ਐਸਐਚਓ ਸਵਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਪੈਸਿਆਂ ਦੇ ਲੈਣ ਦੇਣ ਨਾਲ ਸੰਬੰਧਿਤ ਹੈ। ਬਾਕੀ ਜਾਂਚ ਜਾਰੀ ਹੈ, ਜੋ ਤੱਥ ਸਾਹਮਣੇ ਆਉਣਗੇ ਕਾਰਵਾਈ ਕੀਤੀ ਜਾਵੇਗੀ।

ਪਿਛਲੀ ਖ਼ਬਰ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੂੰ ਮਹਿਲਾ ਵਿਸ਼ਵ ਕੱਪ ਫਾਈਨਲ ਲਈ ਸ਼ੁਭਕਾਮਨਾਵਾਂ - ਮਨਸੁਖ ਮਾਂਡਵੀਆ ਅਗਲੀ ਖ਼ਬਰ ਭਾਰਤ ਵਿਰੁੱਧ ਮਹਿਲਾ ਵਿਸ਼ਵ ਕੱਪ ਫਾਈਨਲ ਤੋਂ ਪਹਿਲਾਂ ਦੱਖਣੀ ਅਫਰੀਕਾ ਦੀ ਕਪਤਾਨ ਨੇ ਪ੍ਰੋਟੀਆਜ਼ ਲਈ ਦਿੱਤਾ ਮੰਤਰ