23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਗੁਰੂ ਹਰ ਸਹਾਏ ਵਿਖੇ ਤੇਜ਼ ਮੀਂਹ ਹੋਇਆ ਸ਼ੁਰੂ

ਗੁਰੂ ਹਰ ਸਹਾਏ, 4 ਨਵੰਬਰ (ਕਪਿਲ ਕੰਧਾਰੀ)-ਗੁਰੂ ਹਰ ਸਹਾਏ ਵਿਖੇ ਅੱਜ ਅਚਾਨਕ ਸ਼ਾਮ 5:15 ਵਜੇ ਦੇ ਕਰੀਬ...

ਅਜੀਤ ਡੈਸਕ 04-11-2025

ਗੁਰੂ ਹਰ ਸਹਾਏ, 4 ਨਵੰਬਰ (ਕਪਿਲ ਕੰਧਾਰੀ)-ਗੁਰੂ ਹਰ ਸਹਾਏ ਵਿਖੇ ਅੱਜ ਅਚਾਨਕ ਸ਼ਾਮ 5:15 ਵਜੇ ਦੇ ਕਰੀਬ ਇਕਦਮ ਅਸਮਾਨ ਵਿਚ ਹਨੇਰਾ ਛਾ ਗਿਆ ਅਤੇ ਉਸ ਤੋਂ ਬਾਅਦ ਤੇਜ਼ ਹਵਾਵਾਂ ਚੱਲਣ ਲੱਗ ਪਈਆਂ ਅਤੇ ਥੋੜ੍ਹੀ ਦੇਰ ਬਾਅਦ ਤੇਜ਼ ਮੀਂਹ ਸ਼ੁਰੂ ਹੋ ਗਿਆ। ਦੇਖਦੇ ਹੀ ਦੇਖਦੇ ਮੀਂਹ ਨਾਲ ਗੜੇ ਵੀ ਪੈਣੇ ਸ਼ੁਰੂ ਹੋ ਗਏ, ਉਥੇ ਹੀ ਮੀਂਹ ਪੈਣ ਨਾਲ ਜਿਥੇ ਠੰਡ ਵਧੇਗੀ, ਉਥੇ ਹੀ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਕਿਸਾਨਾਂ ਵਲੋਂ ਮੰਡੀਆਂ ਵਿਚ ਪੁੱਤਾਂ ਵਾਂਗ ਪਾਲੀ ਹੋਈ ਆਪਣੀ ਫਸਲ ਵੇਚਣ ਲਈ ਲਿਆਂਦੀ ਹੋਈ ਹੈ, ਉਸਦਾ ਵੀ ਕਾਫੀ ਨੁਕਸਾਨ ਹੋਣ ਦੇ ਆਸਾਰ ਹਨ। ਇਸ ਮੌਕੇ ਜਦੋਂ ਇਕ ਕਿਸਾਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਲਈ ਇਹ ਕਾਫੀ ਨੁਕਸਾਨਦੇਹ ਹੈ ਕਿਉਂਕਿ ਮੰਡੀਆਂ ਵਿਚ ਫਸਲਾਂ ਭਿੱਜਣ ਨਾਲ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਵੇਗਾ। 

ਪਿਛਲੀ ਖ਼ਬਰ ਬਿਲਾਸਪੁਰ ਟ੍ਰੇਨ ਤੇ ਮਾਲ ਗੱਡੀ ਹਾਦਸਾ : ਹੁਣ ਤੱਕ 4 ਲੋਕਾਂ ਦੀ ਮੌਤ, ਕਈ ਜ਼ਖਮੀ ਅਗਲੀ ਖ਼ਬਰ ਭਾਰੀ ਮੀਂਹ ਤੇ ਗੜੇਮਾਰੀ ਨਾਲ ਦਾਣਾ ਮੰਡੀ 'ਚ ਪਿਆ ਝੋਨਾ ਭਿੱਜਿਆ