26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਇੰਗਲੈਂਡ ਦੇ ਵਫ਼ਦ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ

ਸ੍ਰੀ ਅਨੰਦਪੁਰ ਸਾਹਿਬ , 5 ਨਵੰਬਰ ( ਨਿੱਕੂਵਾਲ ) - ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਰੋਇਲ ਮਿਲਟਰੀ ਅਕੈਡਮੀ ਸੈਂਡਰਸਟ ਇੰਗਲੈਂਡ ਦਾ ਇਕ ਵਫ਼ਦ ਮੇਜਰ ਜਨਰਲ ਜੋਨ ਕੈਂਡਲ ਦੀ ਅਗਵਾਈ ...

ਅਜੀਤ ਡੈਸਕ 05-11-2025

ਸ੍ਰੀ ਅਨੰਦਪੁਰ ਸਾਹਿਬ , 5 ਨਵੰਬਰ ( ਨਿੱਕੂਵਾਲ ) - ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਰੋਇਲ ਮਿਲਟਰੀ ਅਕੈਡਮੀ ਸੈਂਡਰਸਟ ਇੰਗਲੈਂਡ ਦਾ ਇਕ ਵਫ਼ਦ ਮੇਜਰ ਜਨਰਲ ਜੋਨ ਕੈਂਡਲ ਦੀ ਅਗਵਾਈ ਹੇਠ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਿਆ। ਇਸ ਵਫ਼ਦ ਦੇ ਨਾਲ ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਡਾਕਟਰ ਗੁਰਿੰਦਰ ਪਾਲ ਸਿੰਘ ਜੋਸਨ ਵੀ ਉਨ੍ਹਾਂ ਦੇ ਨਾਲ ਸਨ।

ਉਨ੍ਹਾਂ ਕਿਹਾ ਕਿ ਇਹ ਵਫ਼ਦ ਬੀਤੇ 13 ਸਾਲ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਆਉਂਦਾ ਹੈ। ਜੋ ਕਿ ਸਾਰਾਗੜ੍ਹੀ ਲੜਾਈ ਦੀ 128ਵੀਂ ਸਲਾਨਾ ਬਰਸੀ ਮੌਕੇ ਪੰਜਾਬ ਪਹੁੰਚਿਆ ਹੈ। ਜਿਸ ਦਾ ਇਕੋ ਇਕ ਉਦੇਸ਼ ਬਹਾਦਰ ਯੋਧਿਆਂ ਤੋਂ ਸਬਕ ਲੈਣਾ ਹੈ। ਨਤਮਸਤਕ ਹੋਣ ਤੋਂ ਬਾਅਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਫ਼ਦ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੂਚਨਾ ਅਧਿਕਾਰੀ ਹਰਪ੍ਰੀਤ ਸਿੰਘ ਵਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ।

ਪਿਛਲੀ ਖ਼ਬਰ 2024 ਦੀਆਂ ਵਿਧਾਨ ਸਭਾ ਚੋਣਾਂ ਵਿਚ 25 ਲੱਖ "ਜਾਅਲੀ" ਵੋਟਰਾਂ ਦੇ ਦਾਅਵੇ 'ਤੇ ਮੁੱਖ ਚੋਣ ਅਧਿਕਾਰੀ ਨੇ ਰਾਹੁਲ ਤੋਂ ਮੰਗ... ਅਗਲੀ ਖ਼ਬਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਮਨੀਸ਼ ਸਿਸੋਦੀਆ