24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2025

ਡਾਕਟਰ ਦੇ ਘਰੋਂ ਵੱਡੀ ਮਾਤਰਾ ’ਚ ਆਰ.ਡੀ.ਐਕਸ. ਬਰਾਮਦ

ਫਰੀਦਾਬਾਦ, (ਹਰਿਆਣਾ), 10 ਨਵੰਬਰ- ਜੰਮੂ-ਕਸ਼ਮੀਰ ਪੁਲਿਸ ਨੇ ਹਰਿਆਣਾ ਦੇ ਫਰੀਦਾਬਾਦ ਵਿਚ ਇਕ ਵੱਡਾ ਅਭਿਆਨ ਚਲਾਇਆ। ਫਰੀਦਾਬਾਦ ਦੇ ਧੌਜ ਵਿਚ ਇਕ ਡਾਕਟਰ ਦੇ ਘਰ...

ਅਜੀਤ ਡੈਸਕ 10-11-2025

ਫਰੀਦਾਬਾਦ, (ਹਰਿਆਣਾ), 10 ਨਵੰਬਰ- ਜੰਮੂ-ਕਸ਼ਮੀਰ ਪੁਲਿਸ ਨੇ ਹਰਿਆਣਾ ਦੇ ਫਰੀਦਾਬਾਦ ਵਿਚ ਇਕ ਵੱਡਾ ਅਭਿਆਨ ਚਲਾਇਆ। ਫਰੀਦਾਬਾਦ ਦੇ ਧੌਜ ਵਿਚ ਇਕ ਡਾਕਟਰ ਦੇ ਘਰ ਤੋਂ ਵੱਡੀ ਮਾਤਰਾ ਵਿਚ ਆਰ.ਡੀ.ਐਕਸ. ਬਰਾਮਦ ਕੀਤਾ ਗਿਆ। ਆਰ.ਡੀ.ਐਕਸ. ਦੇ 12 ਬੈਗ, ਜਿਨ੍ਹਾਂ ਵਿਚ ਕਰੀਬ 300 ਕਿੱਲੋ ਆਰ.ਡੀ.ਐਕਸ ਦੱਸੀ ਜਾ ਰਹੀ ਹੈ ਸਮੇਤ ਦੋ ਆਟੋਮੈਟਿਕ ਪਿਸਤੌਲ, 84 ਕਾਰਤੂਸ, ਪੰਜ ਲੀਟਰ ਰਸਾਇਣ ਅਤੇ ਇਕ ਏ.ਕੇ.56 ਬਰਾਮਦ ਕੀਤਾ ਗਿਆ।

ਧੌਜ ਇਲਾਕੇ ਵਿਚ ਹੋਈ ਇਸ ਕਾਰਵਾਈ ਨੇ ਇਲਾਕੇ ਵਿਚ ਹੜਕੰਪ ਮਚਾ ਦਿੱਤਾ ਹੈ। ਪੁਲਿਸ ਸੂਤਰਾਂ ਅਨੁਸਾਰ ਇਹ ਕਾਰਵਾਈ ਗ੍ਰਿਫ਼ਤਾਰ ਸ਼ੱਕੀ ਅੱਤਵਾਦੀ ਮੁਜਾਹਿਲ ਸ਼ਕੀਲ ਦੀ ਸੂਚਨਾ 'ਤੇ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਨੂੰ ਦੋ ਦਿਨ ਪਹਿਲਾਂ ਜੰਮੂ-ਕਸ਼ਮੀਰ ਪੁਲਿਸ ਦੀ ਇਕ ਟੀਮ ਨੇ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਤੋਂ ਬਾਅਦ ਮੁਲਜ਼ਮ ਡਾਕਟਰ ਵਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਉਸ ਦੇ ਘਰ 'ਤੇ ਛਾਪਾ ਮਾਰਿਆ ਗਿਆ, ਜਿਥੋਂ ਟੀਮ ਨੇ ਇਹ ਸਾਰਾ ਕੁਝ ਬਰਾਮਦ ਕੀਤਾ।


ਇਹ ਬਰਾਮਦਗੀ ਸੁਰੱਖਿਆ ਏਜੰਸੀਆਂ ਲਈ ਚਿੰਤਾ ਦਾ ਵਿਸ਼ਾ ਹੈ।

ਪਿਛਲੀ ਖ਼ਬਰ ਬਿਹਾਰ: ਘਰ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਿਚ ਅੱਜ ਵਿਦਿਆਰਥੀਆਂ ਵਲੋਂ ਕੀਤਾ ਜਾਵੇਗਾ ਵੱਡਾ ਪ੍ਰਦਰਸ਼ਨ, ਸੁਰੱਖਿਆ ਦੇ ਪੁਖ਼ਤਾ ਪ੍ਰਬੰਧ