24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2025

ਕੈਨੇਡਾ ਵਿਖੇ ਝਬਾਲ ਦੇ ਥਾਣੇਦਾਰ ਦੇ ਇਕਲੌਤੇ ਪੁੱਤਰ ਦੀ ਸੜਕ ਹਾਦਸੇ ਵਿਚ ਮੌਤ

ਝਬਾਲ (ਤਰਨਤਾਰਨ), 14 ਨਵੰਬਰ (ਸੁਖਦੇਵ ਸਿੰਘ) 6 ਸਾਲ ਪਹਿਲਾ ਸਟੱਡੀ ਵੀਜੇ 'ਤੇ ਕੈਨੇਡਾ ਗਏ ਝਬਾਲ ਦੇ ਪੰਜਾਬ ਪੁਲਸ ਵਿਚ ਥਾਣੇਦਾਰ ਮਨਜੀਤ ਸਿੰਘ ਢਿੱਲੋਂ ਦੇ ਇਕਲੌਤੇ ਪੁੱਤਰ ਦੀ ਕੈਨੈਡਾ ਵਿਖੇ ਟਰੱਕ...

ਅਜੀਤ ਡੈਸਕ 14-11-2025

 ਝਬਾਲ (ਤਰਨਤਾਰਨ), 14 ਨਵੰਬਰ (ਸੁਖਦੇਵ ਸਿੰਘ) 6 ਸਾਲ ਪਹਿਲਾ ਸਟੱਡੀ ਵੀਜੇ 'ਤੇ ਕੈਨੇਡਾ ਗਏ ਝਬਾਲ ਦੇ ਪੰਜਾਬ ਪੁਲਸ ਵਿਚ ਥਾਣੇਦਾਰ ਮਨਜੀਤ ਸਿੰਘ ਢਿੱਲੋਂ ਦੇ ਇਕਲੌਤੇ ਪੁੱਤਰ ਦੀ ਕੈਨੈਡਾ ਵਿਖੇ ਟਰੱਕ ਹਾਦਸੇ ਵਿੱਚ ਮੌਤ ਹੋ ਗਈ।ਪਰਿਵਾਰਕ ਮੈਂਬਰਾ ਅਨੁਸਾਰ ਦਿਲਪ੍ਰੀਤ ਸਿੰਘ ਪੁੱਤਰ ਥਾਣੇਦਾਰ ਮਨਜੀਤ ਸਿੰਘ ਜੋ 6 ਸਾਲ ਪਹਿਲਾਂ ਸਟੱਡੀ ਵੀਜੇ 'ਤੇ ਕੈਨੇਡਾ ਗਿਆ ਸੀ ਅਤੇ ਹੁਣ ਪੜ੍ਹਾਈ ਪੂਰੀ ਹੋਣ ਉਪਰੰਤ ਉਥੇ ਟਰੱਕ ਚਲਾ ਰਿਹਾ ਸੀ । ਬੀਤੀ ਰਾਤ ਬਰੈਂਮਪਟਨ ਨੇੜੇ ਜਦੋਂ ਉਹ ਟਰੱਕ ਲੈਕੇ ਜਾ ਰਿਹਾ ਸੀ ਤਾਂ ਸੜਕ ਕਿਨਾਰੇ ਖੜੇ ਇਕ ਹੋਰ ਟਰੱਕ ਨਾਲ ਇੰਨੀ ਜ਼ਬਰਦਸਤ ਟੱਕਰ ਹੋ ਗਈ ਕਿ ਦਿਲਪ੍ਰੀਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ।ਦਿਲਪ੍ਰੀਤ ਸਿੰਘ ਦੇ ਮਾਤਾ ਪਿਤਾ ਉਸ ਨੂੰ ਕੈਨੇਡਾ ਵਿਖੇ ਮਿਲਣ ਗਏ ਹੋਏ ਸਨ। ਜਦੋਂ ਕਿ ਉਸ ਦੀ ਮਾਤਾ ਕੱਲ੍ਹ ਹੀ ਵਾਪਸ ਪਿੰਡ ਝਬਾਲ ਪਰਤੀ ਸੀ ਅਤੇ ਪਿਤਾ ਮਨਜੀਤ ਸਿੰਘ ਨੇ ਅਗਲੇ ਮਹੀਨੇ ਦਿਲਪ੍ਰੀਤ ਸਿੰਘ ਨਾਲ ਵਾਪਸ ਭਾਰਤ ਆਉਣਾ ਸੀ।

ਪਿਛਲੀ ਖ਼ਬਰ ਕੇਂਦਰੀ ਜੇਲ੍ਹ ਵਿਚ ਸਿਹਤ ਵਿਗੜਣ ਕਾਰਨ ਇਕ ਹਵਾਲਾਤੀ ਦੀ ਮੌਤ ਅਗਲੀ ਖ਼ਬਰ ਬਜ਼ੁਰਗ ਅਦਾਕਾਰਾ ਕਾਮਿਨੀ ਕੌਸ਼ਲ ਦਾ ਦਿਹਾਂਤ