24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2025

ਬਿਹਾਰ ਦੇ ਲੋਕਾਂ ਨੇ ਵਿਕਸਤ ਬਿਹਾਰ ਲਈ ਵੋਟ ਦਿੱਤੀ ਹੈ- ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ , 14 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਵਿਚ ਐਨ.ਡੀ.ਏ. ਦੀ ਸ਼ਾਨਦਾਰ ਜਿੱਤ 'ਤੇ ਦਿੱਲੀ ਤੋਂ ਬਿਹਾਰ ਦੇ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ, "ਬਿਹਾਰ ਦੇ ਲੋਕਾਂ ਨੇ ਦੁਨੀਆ ...

ਅਜੀਤ ਡੈਸਕ 14-11-2025

ਨਵੀਂ ਦਿੱਲੀ , 14 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਵਿਚ ਐਨ.ਡੀ.ਏ. ਦੀ ਸ਼ਾਨਦਾਰ ਜਿੱਤ 'ਤੇ ਦਿੱਲੀ ਤੋਂ ਬਿਹਾਰ ਦੇ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ, "ਬਿਹਾਰ ਦੇ ਲੋਕਾਂ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।" ਉਨ੍ਹਾਂ ਇਹ ਵੀ ਕਿਹਾ ਕਿ ਬਿਹਾਰ ਵਿਚ ਮਖਾਨਾ ਖੀਰ ਬਣਾਈ ਜਾਵੇਗੀ। ਉਨ੍ਹਾਂ ਕਿਹਾ, "ਬਿਹਾਰ ਦੇ ਲੋਕਾਂ ਨੇ ਵਿਕਸਤ ਬਿਹਾਰ ਲਈ ਵੋਟ ਦਿੱਤੀ ਹੈ। ਮੈਂ ਚੋਣ ਪ੍ਰਚਾਰ ਦੌਰਾਨ ਰਿਕਾਰਡ ਵੋਟਿੰਗ ਦੀ ਅਪੀਲ ਕੀਤੀ ਸੀ ਅਤੇ ਬਿਹਾਰ ਦੇ ਲੋਕਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ।

ਪਿਛਲੀ ਖ਼ਬਰ ਬਿਹਾਰ: ਤੇਜ ਪ੍ਰਤਾਪ ਮਹੂਆ ਸੀਟ ਤੋਂ ਹਾਰੇ , ਤੀਜੇ ਸਥਾਨ 'ਤੇ ਰਹੇ ਅਗਲੀ ਖ਼ਬਰ ਬਿਹਾਰ ਚੋਣਾਂ: ਜੇਲ੍ਹ ਵਿਚ ਬੰਦ ਜਨਤਾ ਦਲ (ਯੂ) ਦੇ ਨੇਤਾ ਅਨੰਤ ਸਿੰਘ ਨੇ ਮੋਕਾਮਾ ਸੀਟ ਜਿੱਤੀ