23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2025

ਫਰੋਤੀ ਨਾ ਦੇਣ ‘ਤੇ ਦੁਕਾਨਦਾਰ ਦੀ ਗੋਲੀਆਂ ਮਾਰ ਕੇ ਹੱਤਿਆ

ਟਾਂਗਰਾ (ਅੰਮ੍ਰਿਤਸਰ), 16 ਨਵੰਬਰ (ਹਰਜਿੰਦਰ ਸਿੰਘ ਕਲੇਰ) - ਪੁਲਿਸ ਥਾਣਾ ਖਲਚੀਆਂ ਦੇ ਅਧੀਨ ਪਿੰਡ ਧੂਲਕਾ ਵਿਖੇ ਅੱਜ ਦਿਨ ਦਿਹਾੜੇ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿਥੇ ਇਕ ਦੁਕਾਨਦਾਰ ਨੂੰ ਫਰੋਤੀ ਦੇ ਪੈਸੇ ਨਾ ਦੇਣ ਦੇ ਕਾਰਨ...

ਅਜੀਤ ਡੈਸਕ 16-11-2025

ਟਾਂਗਰਾ (ਅੰਮ੍ਰਿਤਸਰ), 16 ਨਵੰਬਰ (ਹਰਜਿੰਦਰ ਸਿੰਘ ਕਲੇਰ) - ਪੁਲਿਸ ਥਾਣਾ ਖਲਚੀਆਂ ਦੇ ਅਧੀਨ ਪਿੰਡ ਧੂਲਕਾ ਵਿਖੇ ਅੱਜ ਦਿਨ ਦਿਹਾੜੇ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿਥੇ ਇਕ ਦੁਕਾਨਦਾਰ ਨੂੰ ਫਰੋਤੀ ਦੇ ਪੈਸੇ ਨਾ ਦੇਣ ਦੇ ਕਾਰਨ ਅਣਪਛਾਤੇ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਜਾਣਕਾਰੀ ਅਨੁਸਾਰ, ਕੁਝ ਸਮਾਂ ਪਹਿਲਾਂ ਵੀ ਇਸੇ ਦੁਕਾਨਦਾਰ ਤੋਂ ਗੈਂਗਸਟਰਾਂ ਵਲੋਂ ਫਰੋਤੀ ਦੀ ਮੰਗ ਕੀਤੀ ਗਈ ਸੀ। ਉਹ ਮੰਗ ਨਾ ਮੰਨਣ ‘ਤੇ ਹਮਲਾਵਰਾਂ ਨੇ ਉਸ ਦੇ ਘਰ ‘ਤੇ ਵੀ ਗੋਲੀਆਂ ਚਲਾਈਆਂ ਸਨ, ਜਿਸ ਕਾਰਨ ਇਲਾਕੇ ਵਿਚ ਡਰ ਦਾ ਮਾਹੌਲ ਬਣ ਗਿਆ ਸੀ।
ਅੱਜ ਫਿਰ ਹਮਲਾਵਰ ਆਏ ਅਤੇ ਦੁਕਾਨਦਾਰ ਉੱਤੇ ਤਾਬੜਤੋੜ ਗੋਲੀਆਂ ਚਲਾਈਆਂ, ਜਿਸ ਨਾਲ ਮੌਕੇ ‘ਤੇ ਉਸ ਦੀ ਮੌਤ ਹੋ ਗਈ।ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇਹ ਨੂੰ ਪੋਸਟਮੋਰਟਮ ਲਈ ਭੇਜਿਆ ਗਿਆ ਹੈ ਅਤੇ ਗੈਂਗਸਟਰਾਂ ਦੀ ਤਲਾਸ਼ ਲਈ ਵਿਸ਼ੇਸ਼ ਟੀਮ ਤਾਇਨਾਤ ਕੀਤੀ ਗਈ ਹੈ।ਇਲਾਕੇ ਵਿਚ ਇਸ ਘਟਨਾ ਕਾਰਨ ਭਾਰੀ ਦਹਿਸ਼ਤ ਦਾ ਮਾਹੌਲ ਹੈ।

ਪਿਛਲੀ ਖ਼ਬਰ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਨਜ਼ਦੀਕ ਬਣੇ ਗੇਟ ਤੋਂ ਸ਼ੱਕੀ ਹਾਲਤ ਵਿਚ ਨੌਜਵਾਨ ਦੀ ਲਾਸ਼ ਮਿਲੀ ਅਗਲੀ ਖ਼ਬਰ ਫੇਮਾ ਦੀ ਕਥਿਤ ਉਲੰਘਣਾ ਦੇ ਦੋਸ਼ ਵਿਚ ਈ.ਡੀ. ਵਲੋਂ ਫਗਵਾੜਾ ਵਿਖੇ ਛਾਪੇਮਾਰੀ, 22 ਲੱਖ ਰੁਪਏ-ਅਪਰਾਧਕ ਦਸਤਾਵੇਜ਼ ਜ਼ਬਤ