24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2025

ਪਾਕਿਸਤਾਨੀ ਫ਼ੌਜ ਨੇ ਅੱਤਵਾਦ ਵਿਰੋਧੀ ਕਾਰਵਾਈਆਂ ਵਿਚ 15 ਟੀ.ਟੀ.ਪੀ. ਮੈਂਬਰਾਂ ਨੂੰ ਮਾਰਿਆ

ਇਸਲਾਮਾਬਾਦ, 18 ਨਵੰਬਰ - ਪਾਕਿਸਤਾਨੀ ਫ਼ੌਜ ਨੇ ਐਲਾਨ ਕੀਤਾ ਹੈ ਕਿ ਖੈਬਰ ਪਖਤੂਨਖਵਾ ਸੂਬੇ ਵਿਚ ਕੀਤੇ ਗਏ ਦੋ ਵੱਖ-ਵੱਖ ਫ਼ੌਜ ਕਾਰਵਾਈਆਂ ਵਿਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ 15 ਮੈਂਬਰ ਮਾਰੇ ...

ਅਜੀਤ ਡੈਸਕ 18-11-2025

ਇਸਲਾਮਾਬਾਦ, 18 ਨਵੰਬਰ - ਪਾਕਿਸਤਾਨੀ ਫ਼ੌਜ ਨੇ ਐਲਾਨ ਕੀਤਾ ਹੈ ਕਿ ਖੈਬਰ ਪਖਤੂਨਖਵਾ ਸੂਬੇ ਵਿਚ ਕੀਤੇ ਗਏ ਦੋ ਵੱਖ-ਵੱਖ ਫ਼ੌਜ ਕਾਰਵਾਈਆਂ ਵਿਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ 15 ਮੈਂਬਰ ਮਾਰੇ ਗਏ। ਮਰਨ ਵਾਲਿਆਂ ਵਿਚ ਟੀ.ਟੀ.ਪੀ. ਦੇ ਮੁੱਖ ਕਮਾਂਡਰਾਂ ਵਿਚੋਂ ਇਕ ਆਲਮ ਮਹਿਸੂਦ ਵੀ ਸ਼ਾਮਿਲ ਸੀ। ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐਸ.ਪੀ.ਆਰ.) ਵਲੋਂ ਜਾਰੀ ਕੀਤੇ ਗਏ ਇਕ ਬਿਆਨ ਅਨੁਸਾਰ, ਇਹ ਕਾਰਵਾਈਆਂ ਵੱਖ-ਵੱਖ ਖੇਤਰਾਂ ਵਿਚ ਕੀਤੀਆਂ ਗਈਆਂ।   ਡੇਰਾ ਇਸਮਾਈਲ ਖਾਨ ਜ਼ਿਲ੍ਹੇ ਦੇ ਕੁਲਾਚੀ ਖੇਤਰ ਵਿਚ ਕੀਤੇ ਗਏ ਪਹਿਲੇ ਆਪ੍ਰੇਸ਼ਨ ਵਿਚ, ਪਾਕਿਸਤਾਨੀ ਫ਼ੌਜਾਂ ਨੇ ਟੀ.ਟੀ.ਪੀ. ਦੇ ਇਕ ਲੁਕਣਗਾਹ ਨੂੰ ਨਿਸ਼ਾਨਾ ਬਣਾਇਆ, ਜਿਸ ਵਿਚ ਆਲਮ ਮਹਿਸੂਦ ਸਮੇਤ ਸਮੂਹ ਦੇ 10 ਮੈਂਬਰ ਮਾਰੇ ਗਏ। ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਦੱਤਾ ਖੇਲ ਖੇਤਰ ਵਿਚ ਬਾਅਦ ਵਿਚ ਕੀਤੀ ਗਏ ਇਕ ਆਪ੍ਰੇਸ਼ਨ ਵਿਚ, 5 ਹੋਰ ਟੀ.ਟੀ.ਪੀ. ਮੈਂਬਰ ਮਾਰੇ ਗਏ।

ਪਾਕਿਸਤਾਨੀ ਅਧਿਕਾਰੀਆਂ ਨੇ ਕਿਸੇ ਵੀ ਦੇਸ਼ ਦਾ ਨਾਂਅ ਲਏ ਬਿਨਾਂ ਕਿਹਾ ਕਿ ਮਾਰੇ ਗਏ ਸਾਰੇ ਬਾਗ਼ੀ ਵਿਦੇਸ਼ੀ ਸਪਾਂਸਰਡ ਨੈੱਟਵਰਕਾਂ ਨਾਲ ਜੁੜੇ ਹੋਏ ਸਨ ਅਤੇ ਕਈ ਹਮਲਿਆਂ ਵਿਚ ਸ਼ਾਮਿਲ ਸਨ।

ਪਿਛਲੀ ਖ਼ਬਰ ਬਾਬਾ ਸਿਦੀਕੀ ਕਤਲ ਕੇਸ ਵਿਚ ਲੋੜੀਂਦੇ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਜਾ ਰਿਹਾ ਅਗਲੀ ਖ਼ਬਰ ਸਿੱਖਿਆ ਬੋਰਡ ਵਲੋਂ 10ਵੀਂ ਅਤੇ 12ਵੀਂ ਸ਼੍ਰੇਣੀ ਲਈ ਪ੍ਰਸ਼ਨ ਪੱਤਰ ਤਿਆਰ ਕਰਨ ਤੇ ਮੁਲਾਂਕਣ ਬੋਰਡ ਵਲੋਂ ਖ਼ੁਦ ਕਰਨ ਦਾ ਫ਼ੈਸਲ...