23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਫਗਵਾੜਾ ਵਿਚ ਸ਼ਿਵ ਸੈਨਾ ਨੇਤਾ ਅਤੇ ਪੁੱਤਰ ’ਤੇ ਹਮਲਾ, ਤਣਾਅ ਦਾ ਮਾਹੌਲ

ਫਗਵਾੜਾ, (ਕਪੂਰਥਲਾ), 18 ਨਵੰਬਰ (ਹਰਜੋਤ ਸਿੰਘ ਚਾਨਾ)- ਮੰਗਲਵਾਰ ਦੀ ਸ਼ਾਮ ਸ਼ਹਿਰ ਵਿਚ ਤਣਾਅ ਦੀ ਸਥਿਤੀ ਉਸ ਸਮੇਂ ਬਣ ਗਈ, ਜਦੋਂ ਸ਼ਿਵ ਸੈਨਾ ਪੰਜਾਬ ਦੇ ਸੂਬਾ ਉਪ ਪ੍ਰਧਾਨ ਇੰਦਰਜੀਤ....

ਅਜੀਤ ਡੈਸਕ 19-11-2025

ਫਗਵਾੜਾ, (ਕਪੂਰਥਲਾ), 18 ਨਵੰਬਰ (ਹਰਜੋਤ ਸਿੰਘ ਚਾਨਾ)- ਮੰਗਲਵਾਰ ਦੀ ਸ਼ਾਮ ਸ਼ਹਿਰ ਵਿਚ ਤਣਾਅ ਦੀ ਸਥਿਤੀ ਉਸ ਸਮੇਂ ਬਣ ਗਈ, ਜਦੋਂ ਸ਼ਿਵ ਸੈਨਾ ਪੰਜਾਬ ਦੇ ਸੂਬਾ ਉਪ ਪ੍ਰਧਾਨ ਇੰਦਰਜੀਤ ਕਰਵਲ ਅਤੇ ਉਨ੍ਹਾਂ ਦੇ ਪੁੱਤਰ ਜਿੰਮੀ ਕਰਵਲ ’ਤੇ ਗਊਸ਼ਾਲਾ ਰੋਡ ’ਤੇ ਹਮਲਾ ਹੋ ਗਿਆ। ਲਗਭਗ ਛੇ ਹਥਿਆਰਬੰਦ ਵਿਅਕਤੀਆਂ ਨੇ ਮੋਟਰਸਾਈਕਲਾਂ ’ਤੇ ਆ ਕੇ ਤਲਵਾਰਾਂ ਵਰਗੇ ਤੇਜ਼ਧਾਰ ਹਥਿਆਰਾਂ ਨਾਲ ਦੋਵਾਂ ’ਤੇ ਹਮਲਾ ਕਰ ਦਿੱਤਾ। ਪੁਲਿਸ ਦੇ ਅਨੁਸਾਰ ਇਹ ਹਮਲਾ ਨਿੱਜੀ ਰੰਜਿਸ਼ ਜਾਪਦੀ ਹੈ

ਗਵਾਹਾਂ ਦਾ ਕਹਿਣਾ ਹੈ ਕਿ ਹਮਲਾਵਰ ਬਹੁਤ ਤੇਜ਼ੀ ਅਤੇ ਯੋਜਨਾਬੱਧ ਤਰੀਕੇ ਨਾਲ ਹਮਲਾ ਕਰਕੇ ਮੌਕੇ ’ਤੋਂ ਫਰਾਰ ਹੋ ਗਏ। ਭੱਜਦਿਆਂ ਉਨ੍ਹਾਂ ਨੇ ਹਵਾ ਵਿਚ ਗੋਲੀਆਂ ਵੀ ਚਲਾਈਆਂ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ।

ਜਿੰਮੀ ਕਰਵਲ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹਨਾਂ ਨੂੰ ਤੁਰੰਤ ਸਿਵਲ ਹਸਪਤਾਲ ਫਗਵਾੜਾ ਲਿਜਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇੰਦਰਜੀਤ ਕਰਵਲ ਨੂੰ ਵੀ ਸੱਟਾਂ ਆਈਆਂ ਹਨ, ਪਰ ਉਨ੍ਹਾਂ ਦੀ ਸਿਹਤ ਦੀ ਪੂਰੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।

ਪਿਛਲੀ ਖ਼ਬਰ ਮੇਰੀ ਮਾਂ ਦੀ ਜਾਨ ਬਚਾਉਣ ਲਈ ਮੋਦੀ ਸਰਕਾਰ ਦਾ ਧੰਨਵਾਦ- ਸਜੀਬ ਵਾਜ਼ੇਦ ਅਗਲੀ ਖ਼ਬਰ ਸਾਬਕਾ ਫੌਜੀ ਵਲੋਂ ਪਤਨੀ ਤੇ ਸੱਸ ਦੀ ਹੱਤਿਆ ਤੋਂ ਬਾਅਦ ਖ਼ੁਦਕੁਸ਼ੀ