25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਨਿਤਿਸ਼ ਕੁਮਾਰ ਦੇ 10ਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਦਾ ਬਹੁਤ ਉਤਸ਼ਾਹ : ਸ਼ਾਹਨਵਾਜ਼ ਹੁਸੈਨ

ਪਟਨਾ, 19 ਨਵੰਬਰ : ਭਾਜਪਾ ਨੇਤਾ ਸੈਯਦ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਨੀਤਿਸ਼ ਕੁਮਾਰ ਜੀ 10ਵੀਂ ਵਾਰ ਬਿਹਾਰ ਦੇ ਮੁਖ ਮੰਤਰੀ...

ਅਜੀਤ ਡੈਸਕ 19-11-2025

ਪਟਨਾ, 19 ਨਵੰਬਰ : ਭਾਜਪਾ ਨੇਤਾ ਸੈਯਦ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਨੀਤਿਸ਼ ਕੁਮਾਰ ਜੀ 10ਵੀਂ ਵਾਰ ਬਿਹਾਰ ਦੇ ਮੁਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਗੱਲ ਨੂੰ ਲੈ ਕੇ ਸਾਰਿਆਂ ਵਿਚ ਬਹੁਤ ਉਤਸ਼ਾਹ ਹੈ।  ਬਿਹਾਰ ਦੇ ਲੋਕਾਂ ਨੇ ਬਹੁਤ ਉਮੀਦ ਕੀਤੀ ਹੈ। ਉਨ੍ਹਾਂ ਦੀ ਉਮੀਦ 'ਤੇ ਖਰਾ ਉਤਰਨਾ  ਸਰਕਾਰ ਦੀ ਚੁਣੌਤੀ ਹੈ ਅਤੇ ਇਸ ਨੂੰ ਸਰਕਾਰ ਨੇ ਸਵੀਕਾਰ ਕਰ ਲਿਆ ਹੈ। ਉਨ੍ਹਾਂ  ਕਿਹਾ ਕਿ ਬਿਹਾਰ ਦੇ ਲੋਕਾਂ ਲਈ ਇਹ ਕਿਸਮਤ ਵਾਲੀ ਗੱਲ ਹੈ ਕਿ ਉਨ੍ਹਾਂ ਕੋਲ ਸਭ ਤੋਂ ਅਨੁਭਵੀ ਮੁੱਖ ਮੰਤਰੀ ਹਨ।

 

ਜ਼ਿਕਰਯੋਗ ਹੈ ਕਿ  ਨਿਤਿਸ਼ ਕੁਮਾਰ ਨੂੰ ਐਨਡੀਏ ਦੀ ਇਕ ਮੀਟਿੰਗ ਵਿਚ ਨੇਤਾ ਚੁਣਿਆ ਗਿਆ ਹੈ। ਜਿਸ ਵਿਚ ਰਸਮੀ ਤੌਰ ਉਤੇ ਪੁਸ਼ਟੀ ਕੀਤੀ ਗਈ ਹੈ ਕਿ  ਨਿਤਿਸ਼ ਕੁਮਾਰ ਇਕ ਵਾਰ  ਫਿਰ ਬਿਹਾਰ ਦੇ ਮੁੱਖ ਮੰਤਰੀ ਹੋਣਗੇ। ਸਹੁੰ ਚੁੱਕ ਸਮਾਗਮ ਭਲਕੇ 20 ਨਵੰਬਰ ਨੂੰ ਹੋਵੇਗਾ, ਜਿਸ ਵਿਚ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਐਨਡੀਏ ਦੇ ਸੀਨੀਅਰ ਨੇਤਾ ਮੌਜੂਦ ਹੋਣਗੇ।

ਪਿਛਲੀ ਖ਼ਬਰ ਗੋਆ 56ਵੇਂ ਕੌਮਾਂਤਰੀ ਫਿਲਮ ਫੈਸਟੀਵਲ ਦੀ ਮੇਜ਼ਬਾਨੀ ਕਰਨ ਲਈ ਤਿਆਰ ਅਗਲੀ ਖ਼ਬਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ