27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਖ਼ਰਾਬ ਟਰੱਕ ਨਾਲ ਟਕਰਾਈ ਇਨੋਵਾ, ਚਾਰ ਜ਼ਖ਼ਮੀ

ਖੰਨਾ, (ਲੁਧਿਆਣਾ), 20 ਨਵੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਦਹੇਡੂ ਪਿੰਡ ਦੇ ਪੁਲ 'ਤੇ ਇਕ ਹਾਦਸਾ ਵਾਪਰਿਆ ਹੈ। ਇਕ ਇਨੋਵਾ ਕਾਰ ਇਕ ਖ਼ਰਾਬ ਟਰੱਕ ਨਾਲ ਟਕਰਾ ਗਈ, ਜਿਸ ਕਾਰਨ...

ਅਜੀਤ ਡੈਸਕ 20-11-2025

ਖੰਨਾ, (ਲੁਧਿਆਣਾ), 20 ਨਵੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਦਹੇਡੂ ਪਿੰਡ ਦੇ ਪੁਲ 'ਤੇ ਇਕ ਹਾਦਸਾ ਵਾਪਰਿਆ ਹੈ। ਇਕ ਇਨੋਵਾ ਕਾਰ ਇਕ ਖ਼ਰਾਬ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਇਨੋਵਾ ਵਿਚ ਸਵਾਰ ਅੱਠ ਲੋਕਾਂ ਵਿਚੋਂ ਚਾਰ ਜ਼ਖਮੀ ਹੋ ਗਏ, ਜਿਨ੍ਹਾਂ ਵਿਚ ਦੋ ਔਰਤਾਂ ਵੀ ਸ਼ਾਮਿਲ ਸਨ।

ਜਾਣਕਾਰੀ ‌ਦਿੰਦੇ ਹੋਏ ਅਜੇ ਕੁਮਾਰ ਨੇ ਕਿਹਾ ਕਿ ਉਹ ਮੇਰਠ ਤੋਂ ਵਾਪਸ ਆ ਰਹੇ ਸਨ। ਜਦੋਂ ਉਹ ਸਵੇਰੇ 1:45 ਵਜੇ ਦੇ ਕਰੀਬ ਦਹੇਡੂ ਪੁਲ 'ਤੇ ਪਹੁੰਚੇ, ਤਾਂ ਉਨ੍ਹਾਂ ਦੇ ਅੱਗੇ ਵਾਲੀ ਕਾਰ ਅਚਾਨਕ ਪਲਟ ਗਈ ਤੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਇਨੋਵਾ ਡਰਾਈਵਰ ਦੂਜੇ ਪਾਸੇ ਮੁੜ ਗਿਆ ਅਤੇ ਇਨੋਵਾ ਇਕ ਟੁੱਟੇ ਹੋਏ ਟਰੱਕ ਵਿਚ ਜਾ ਵੱਜੀ। ਜ਼ਖਮੀ ਸੀਮਾ ਨੇ ਦੱਸਿਆ ਕਿ ਇਨੋਵਾ ਵਾਲਾ ਡਰਾਈਵਰ ਬੁਰੀ ਤਰ੍ਹਾਂ ਫਸ ਗਿਆ ਸੀ। ਰਾਹਗੀਰਾਂ ਤੇ ਪੁਲਿਸ ਨੇ ਦੋ ਘੰਟੇ ਦੀ ਮਸ਼ੱਕਤ ਤੋਂ ਬਾਅਦ ਡਰਾਈਵਰ ਵਿਜੇ ਨੂੰ ਬਾਹਰ ਕੱਢਿਆ।

ਪਿਛਲੀ ਖ਼ਬਰ ਕੇਰਲ ਸਬਰੀਮਾਲਾ ਸੋਨੇ ਦੀ ਚੋਰੀ ਮਾਮਲੇ 'ਚ ਐਸ.ਆਈ.ਟੀ. ਨੇ ਦੇਵਾਸੋਮ ਬੋਰਡ ਦੇ ਸਾਬਕਾ ਮੁਖੀ ਨੂੰ ਕੀਤਾ ਗ੍ਰਿਫ਼ਤਾਰ ਅਗਲੀ ਖ਼ਬਰ ਮਜੀਠੀਆ ਦੀ ਜ਼ਮਾਨਤ ਅਰਜ਼ੀ ’ਤੇ ਹਾਈ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ