08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਧਰਮਿੰਦਰ ਦੀ ਮੌਤ ਨਾਲ ਫਗਵਾੜਾ ਸ਼ਹਿਰ ਵਿਚ ਛਾਇਆ ਮਾਤਮ

ਫਗਵਾੜਾ, 24 ਨਵੰਬਰ (ਹਰਜੋਤ ਸਿੰਘ ਚਾਨਾ)- ਬਾਲੀਵੁੱਡ ਕਲਾਕਾਰ ਧਰਮਿੰਦਰ ਦੀ ਹੋਈ ਮੌਤ ਕਾਰਨ ਅੱਜ ਇਸ ਸ਼ਹਿਰ ਦੇ ਲੋਕਾਂ ’ਚ ਵੀ ਮਾਤਮ ਛਾਇਆ ਰਿਹਾ ਕਿਉਂਕਿ ਧਰਮਿੰਦਰ ਦੀਆਂ ਯਾਦਾਂ ਇਸ ਸ਼ਹਿਰ ਨਾਲ ਜੁੜੀਆ ਹੋਈਆਂ ਹਨ...

ਅਜੀਤ ਡੈਸਕ 24-11-2025

ਫਗਵਾੜਾ, 24 ਨਵੰਬਰ (ਹਰਜੋਤ ਸਿੰਘ ਚਾਨਾ)- ਬਾਲੀਵੁੱਡ ਕਲਾਕਾਰ ਧਰਮਿੰਦਰ ਦੀ ਹੋਈ ਮੌਤ ਕਾਰਨ ਅੱਜ ਇਸ ਸ਼ਹਿਰ ਦੇ ਲੋਕਾਂ ’ਚ ਵੀ ਮਾਤਮ ਛਾਇਆ ਰਿਹਾ ਕਿਉਂਕਿ ਧਰਮਿੰਦਰ ਦੀਆਂ ਯਾਦਾਂ ਇਸ ਸ਼ਹਿਰ ਨਾਲ ਜੁੜੀਆ ਹੋਈਆਂ ਹਨ ਤੇ ਉਨ੍ਹਾਂ ਦੇ ਕਈ ਮਿੱਤਰ ਇਸ ਸ਼ਹਿਰ ’ਚ ਵੱਸਦੇ ਹਨ। ਲੋਕਾਂ ਲਈ ਇਹ ਸਿਰਫ਼ ਬਾਲੀਵੁੱਡ ਦੇ ਕਲਾਕਾਰ ਦੀ ਮੌਤ ਨਹੀਂ, ਸਗੋਂ ਵੱਡਾ ਵਿਛੋੜਾ ਹੈ। ਧਰਮਿੰਦਰ ਦੇ ਪਿਤਾ ਮਾਸਟਰ ਕੇਵਲ ਕ੍ਰਿਸ਼ਨ ਚੌਧਰੀ ਇਥੋਂ ਦੇ ਹੁਸ਼ਿਆਰਪੁਰ ਰੋਡ ’ਤੇ ਸਥਿਤ ਆਰੀਆ ਸਕੂਲ ’ਚ ਮੈਟ੍ਰਿਕ ਪਾਸ ਕਰਨ ਮਗਰੋਂ 1952 ’ਚ ਰਾਮਗੜ੍ਹੀਆਂ ਕਾਲਜ ਫਗਵਾੜਾ ਤੋਂ ਪੜ੍ਹਾਈ ਕਰਨ ਤੋਂ ਬਾਅਦ ਉਹ ਆਪਣੇ ਭਵਿੱਖ ਦੀ ਤਲਾਸ਼ ਲਈ ਮੁੰਬਈ ਚਲੇ ਗਏ ਤੇ ਉਨ੍ਹਾਂ ਦਾ ਮਨ ਹਮੇਸ਼ਾ ਇਸ ਸ਼ਹਿਰ ਨਾਲ ਹੀ ਜੁੜਿਆ ਰਿਹਾ।

ਅਧਿਆਪਕ ਤੇ ਸਾਰੇ ਸਾਥੀ ਉਨ੍ਹਾਂ ਨੂੰ ਨਿਮਰ, ਸੱਚੇ ਤੇ ਸ਼ਾਂਤ ਸੁਭਾਅ ਵਾਲੇ ਵਿਦਿਆਰਥੀ ਵਜੋਂ ਯਾਦ ਕਰਦੇ ਹਨ। ਉਨ੍ਹਾਂ ਦਾ ਜਦੋਂ ਵੀ ਮੌਕਾ ਲੱਗਾ ਉਹ ਇਥੇ ਆਉਂਦੇ ਰਹਿੰਦੇ ਸਨ ਤੇ ਪੁਰਾਣੇ ਦੋਸਤਾਂ ਨਾਲ ਮੁਲਾਕਾਤ ਕਰਦੇ ਰਹਿੰਦੇ ਸਨ ਤੇ ਬਚਪਨ ਦੀਆਂ ਯਾਦਾ ਸਾਂਝੀਆਂ ਕਰਦੇ ਸਨ। ਧਰਮਿੰਦਰ ਨਾਲ ਜੁੜੀ ਇਕ ਯਾਦ ਅੱਜ ਵੀ ਲੋਕਾਂ ਦੇ ਹਿਰਦੇ ’ਚ ਵੱਸਦੀ ਹੈ ਉਨ੍ਹਾਂ ਨੂੰ ਕਦੇ ਕੌਮੀ ਸੇਵਕ ਰਾਮ ਲੀਲਾ ਕਮੇਟੀ ਵਲੋਂ ਰਾਮ ਲੀਲਾ ’ਚ ਰੋਲ ਨਹੀਂ ਮਿਲਿਆ ਸੀ ਤੇ ਜਦੋਂ ਉਹ ਸੁਪਰ ਸਟਾਰ ਬਣ ਕੇ ਵਾਪਸ ਆਏ ਉਨ੍ਹਾਂ ਨੇ ਆਪਣੇ ਦੋਸਤਾਂ ਨੂੰ ਕਿਹਾ ਕਿ ਹੁਣ ਤਾਂ ਮੈਂ ਰਾਮ ਲੀਲਾ ’ਚ ਰੋਲ ਕਰ ਸਕਦਾ ਹਾਂ? ਇਸ ਗੱਲ ਨੇ ਸਭ ਨੂੰ ਹੱਸਦੇ ਹੋਏ ਨਮ ਵੀ ਕਰ ਦਿੱਤਾ ਸੀ।

2006 ’ਚ ਧਰਮਿੰਦਰ ਦਾ ਫਗਵਾੜਾ ਨਾਲ ਨਾਤਾ ਸਾਹਮਣੇ ਆਇਆ ਜਦੋਂ ਉਨ੍ਹਾਂ ਨੇ ਗੁਰਬਚਨ ਸਿੰਘ ਪਰਮਾਰ ਕੰਪਲੈਕਸ ਦਾ ਉਦਘਾਟਨ ਕੀਤਾ, ਇਹ ਉਹੀ ਜਗ੍ਹਾ ਸੀ ਜਿਥੇ ਪਹਿਲਾ ਪੈਰਾਡਾਈਜ਼ ਥਿਏਟਰ ਹੁੰਦਾ ਸੀ ਤੇ ਇਸ ਥਿਏਟਰ ’ਚ ਉਹ ਜਵਾਨੀ ’ਚ ਫ਼ਿਲਮਾਂ ਦੇਖਿਆ ਕਰਦੇ ਸਨ ਜਿਨ੍ਹਾਂ ਨੇ ਉਨ੍ਹਾਂ ਦੇ ਅੰਦਰ ਅਦਾਕਾਰ ਬਣਨ ਦਾ ਸੁਪਨਾ ਜਗਾਇਆ ਸੀ।
ਉਨ੍ਹਾਂ ਦਾ ਕਾਂਗਰਸੀ ਆਗੂ ਹਰਜੀਤ ਸਿੰਘ ਪਰਮਾਰ, ਐਡਵੋਕੇਟ ਐਸ.ਐਨ. ਚੋਪੜਾ ਨਾਲ ਗਹਿਰਾ ਪਿਆਰ ਸੀ। ਆਰੀਆ ਸਕੂਲ ਦੇ ਪੁਰਾਣੇ ਅਧਿਆਪਕ ਮਾਸਟਰ ਕੇਵਲ ਕ੍ਰਿਸ਼ਨ ਨੇ ਚੰਗੀ ਸਿੱਖਿਆ ਦੇ ਕੇ ਨੌਜਵਾਨਾਂ ਨੂੰ ਚੰਗੇ ਮਾਰਗਾ ’ਤੇ ਰੋਕਿਆ ਜਿਸ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ।

ਪਿਛਲੀ ਖ਼ਬਰ ਤਾਮਿਲਨਾਡੂ 'ਚ ਦੋ ਪ੍ਰਾਈਵੇਟ ਬੱਸਾਂ ਦੀ ਟੱਕਰ 'ਚ 6 ਦੀ ਮੌਤ, 60 ਗੰਭੀਰ ਜ਼ਖ਼ਮੀ ਅਗਲੀ ਖ਼ਬਰ ਬਠਿੰਡਾ ਅਦਾਲਤ ਵਲੋਂ ਕੰਗਣਾ ਰਣੌਤ ਖ਼ਿਲਾਫ਼ ਦੋਸ਼ ਤੈਅ