08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਅੱਜ ਵੀ ਜ਼ਹਿਰੀਲੀ ਬਣੀ ਰਾਸ਼ਟਰੀ ਰਾਜਧਾਨੀ ਦੀ ਹਵਾ

ਨਵੀਂ ਦਿੱਲੀ, 26 ਨਵੰਬਰ- ਰਾਜਧਾਨੀ ਦਿੱਲੀ ਦੀ ਹਵਾ ਅੱਜ ਵੀ ਜ਼ਹਿਰੀਲੀ ਬਣੀ ਹੋਈ ਹੈ। ਜ਼ਿਆਦਾਤਰ ਇਲਾਕਿਆਂ ਵਿਚ ਹਵਾ ਗੁਣਵੱਤਾ ਸੂਚਾਂਕ "ਬਹੁਤ ਮਾੜੇ" ਤੋਂ "ਗੰਭੀਰ" ਸ਼੍ਰੇਣੀ ਤੱਕ ਦਰਜ ਕੀਤਾ....

ਅਜੀਤ ਡੈਸਕ 26-11-2025

ਨਵੀਂ ਦਿੱਲੀ, 26 ਨਵੰਬਰ- ਰਾਜਧਾਨੀ ਦਿੱਲੀ ਦੀ ਹਵਾ ਅੱਜ ਵੀ ਜ਼ਹਿਰੀਲੀ ਬਣੀ ਹੋਈ ਹੈ। ਜ਼ਿਆਦਾਤਰ ਇਲਾਕਿਆਂ ਵਿਚ ਹਵਾ ਗੁਣਵੱਤਾ ਸੂਚਾਂਕ "ਬਹੁਤ ਮਾੜੇ" ਤੋਂ "ਗੰਭੀਰ" ਸ਼੍ਰੇਣੀ ਤੱਕ ਦਰਜ ਕੀਤਾ ਗਿਆ ਹੈ। ਸਵੇਰ ਤੋਂ ਹੀ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਜ਼ਹਿਰੀਲੇ ਧੂੰਏਂ ਦੀ ਇਕ ਪਰਤ ਛਾਈ ਹੋਈ ਹੈ। ਅਜਿਹੇ ਹਾਲਾਤ ਵਿਚ ਲੋਕਾਂ ਦੀ ਸਿਹਤ 'ਤੇ ਗੰਭੀਰ ਪ੍ਰਭਾਵ ਪੈਣ ਦਾ ਖ਼ਤਰਾ ਵੱਧ ਗਿਆ ਹੈ।

ਇਸ ਦੇ ਨਾਲ ਹੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਵੇਰੇ 7 ਵਜੇ ਦੇ ਅੰਕੜਿਆਂ ਅਨੁਸਾਰ ਰਾਜਧਾਨੀ ਦਿੱਲੀ ਦੇ ਆਨੰਦ ਵਿਹਾਰ ਵਿਚ 363, ਅਸ਼ੋਕ ਵਿਹਾਰ 361, ਅਲੀਪੁਰ 345, ਆਯਾ ਨਗਰ 306, ਬਵਾਨਾ 382, ​​ਬੁਰਾੜੀ 346, ਚਾਂਦਨੀ ਚੌਕ 345, ਦਵਾਰਕਾ 359 ਹਵਾ ਗੁਣਵੱਤਾ ਸੂਚਾਂਕ ਦਰਜ ਕੀਤਾ ਗਿਆ। ਦੂਜੇ ਪਾਸੇ ਅੰਤਰਰਾਸ਼ਟਰੀ ਏਅਰਪੋਰਟ ਖੇਤਰ ਵਿਚ 298, ਜਹਾਂਗੀਰਪੁਰੀ 367, ਲੋਧੀ ਰੋਡ 300, ਮੁੰਡਕਾ 371, ਨਜਫਗੜ੍ਹ 316, ਪੰਜਾਬੀ ਬਾਗ 368, ਰੋਹਿਣੀ 380, ਵਿਵੇਕ ਵਿਹਾਰ 365, ਸੋਨੀਆ ਵਿਹਾਰ 338, ਆਰਕੇ ਪੁਰਮ 348, ਵਜ਼ੀਰਪੁਰ 377 ਹਵਾ ਗੁਣਵੱਤਾ ਸੂਚਾਂਕ ਦਰਜ ਹੋਇਆ।

ਏਮਜ਼ ਦੇ ਆਲੇ-ਦੁਆਲੇ ਦੇ ਖੇਤਰ ਨੂੰ ਜ਼ਹਿਰੀਲੇ ਧੂੰਏਂ ਦੀ ਇਕ ਪਰਤ ਨੇ ਢੱਕ ਲਿਆ ਹੈ। ਸੀ.ਪੀ.ਸੀ.ਬੀ. ਦੇ ਅਨੁਸਾਰ ਇਲਾਕੇ ਦੇ ਆਲੇ-ਦੁਆਲੇ ਹਵਾ ਗੁਣਵੱਤਾ ਸੂਚਾਂਕ 348 ਹੈ, ਜੋ ਕਿ 'ਬਹੁਤ ਮਾੜੀ' ਸ਼੍ਰੇਣੀ ਵਿਚ ਆਉਂਦਾ ਹੈ।

ਪਿਛਲੀ ਖ਼ਬਰ ਪੰਜਾਬ ਤੇ ਚੰਡੀਗੜ੍ਹ ’ਚ ਵਧੀ ਠੰਢ ਅਗਲੀ ਖ਼ਬਰ ਉੱਤਰ ਪ੍ਰਦੇਸ਼- ਨਦੀ ਵਿਚ ਡਿੱਗੀ ਕਾਰ, ਪੰਜ ਦੀ ਮੌਤ