08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਦਿੱਲੀ ਬੰਬ ਧਮਾਕੇ:ਅੱਤਵਾਦੀ ਉਮਰ ਦਾ ਮਦਦਗਾਰ ਕਾਬੂ

ਨਵੀਂ ਦਿੱਲੀ, 26 ਨਵੰਬਰ- ਰਾਸ਼ਟਰੀ ਜਾਂਚ ਏਜੰਸੀ ਨੇ ਲਾਲ ਕਿਲ੍ਹੇ ਨੇੜੇ ਹੋਏ ਕਾਰ ਬੰਬ ਧਮਾਕੇ ਦੇ ਮਾਮਲੇ ਵਿਚ ਇਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਐਨ.ਆਈ.ਏ. ਨੇ ਫਰੀਦਾਬਾਦ ਤੋਂ ਸ਼ੋਏਬ...

ਅਜੀਤ ਡੈਸਕ 26-11-2025

ਨਵੀਂ ਦਿੱਲੀ, 26 ਨਵੰਬਰ- ਰਾਸ਼ਟਰੀ ਜਾਂਚ ਏਜੰਸੀ ਨੇ ਲਾਲ ਕਿਲ੍ਹੇ ਨੇੜੇ ਹੋਏ ਕਾਰ ਬੰਬ ਧਮਾਕੇ ਦੇ ਮਾਮਲੇ ਵਿਚ ਇਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਐਨ.ਆਈ.ਏ. ਨੇ ਫਰੀਦਾਬਾਦ ਤੋਂ ਸ਼ੋਏਬ ਨਾਮ ਦੇ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਸ਼ੋਏਬ ਨੇ ਧਮਾਕੇ ਤੋਂ ਠੀਕ ਪਹਿਲਾਂ ਨਾ ਸਿਰਫ਼ ਅੱਤਵਾਦੀ ਉਮਰ ਨਬੀ ਨੂੰ ਪਨਾਹ ਦਿੱਤੀ ਸੀ ਬਲਕਿ ਲੌਜਿਸਟਿਕਲ ਸਹਾਇਤਾ ਵੀ ਪ੍ਰਦਾਨ ਕੀਤੀ ਸੀ। ਇਸ ਗ੍ਰਿਫ਼ਤਾਰੀ ਦੇ ਨਾਲ ਇਸ ਮਾਮਲੇ ਵਿਚ ਗ੍ਰਿਫ਼ਤਾਰ ਸ਼ੱਕੀਆਂ ਦੀ ਕੁੱਲ ਗਿਣਤੀ ਸੱਤ ਹੋ ਗਈ ਹੈ।


ਸੂਤਰਾਂ ਅਨੁਸਾਰ ਸ਼ੋਏਬ ਦੀ ਗ੍ਰਿਫ਼ਤਾਰੀ ਨਾਲ ਮਾਮਲੇ ਦੀਆਂ ਪਰਤਾਂ ਉਜਾਗਰ ਹੋ ਗਈਆਂ ਹਨ। ਮੁੱਢਲੀ ਜਾਣਕਾਰੀ ਅਨੁਸਾਰ ਸ਼ੋਏਬ ਨੂੰ ਪਹਿਲਾਂ ਇਸ ਮਾਮਲੇ ਵਿਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਅਤੇ ਫਿਰ ਰਿਹਾਅ ਕਰ ਦਿੱਤਾ ਗਿਆ ਸੀ। ਹਾਲਾਂਕਿ ਤਾਜ਼ਾ ਖੁਲਾਸੇ ਤੋਂ ਬਾਅਦ ਉਸ ਨੂੰ ਦੁਬਾਰਾ ਪੁੱਛਗਿੱਛ ਲਈ ਬੁਲਾਇਆ ਗਿਆ ਅਤੇ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ੋਏਬ ਹੀ ਮੁੱਖ ਅੱਤਵਾਦੀ ਡਾਕਟਰ ਉਮਰ ਨੂੰ ਮੇਵਾਤ ਅਤੇ ਨੂਹ ਵਰਗੇ ਇਲਾਕਿਆਂ ਵਿਚ ਲੈ ਕੇ ਗਿਆ ਸੀ, ਜਿਥੇ ਡਾਕਟਰ ਉਮਰ ਸ਼ੋਏਬ ਦੀ ਭੈਣ ਦੇ ਘਰ ਠਹਿਰਿਆ ਸੀ।

ਪਿਛਲੀ ਖ਼ਬਰ ਭਾਰਤ-ਦੱਖਣੀ ਅਫ਼ਰੀਕਾ ਦੂਜਾ ਟੈਸਟ : ਪਹਿਲੇ ਸੈਸ਼ਨ ਦਾ ਖੇਡ ਸਮਾਪਤ ਹੋਣ ਤੱਕ ਦੂਜੀ ਪਾਰੀ 'ਚ ਭਾਰਤ 90/5 ਅਗਲੀ ਖ਼ਬਰ ਭਾਰਤ-ਦੱਖਣੀ ਅਫ਼ਰੀਕਾ ਦੂਜਾ ਟੈਸਟ : ਦੂਜੀ ਪਾਰੀ 'ਚ ਭਾਰਤ ਦੀ ਹਾਲਤ ਖਰਾਬ, 58 ਦੌੜਾਂ 'ਤੇ ਅੱਧੀ ਟੀਮ ਹੋ ਚੁੱਕੀ ਹੈ ਆਊਟ...