08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਏ.ਐੱਨ.ਟੀ.ਐੱਫ਼. ਫਿਰੋਜ਼ਪੁਰ ਰੇਂਜ ਵਲੋਂ ਵੱਡੇ ਨਾਰਕੋ-ਹਵਾਲਾ ਵਿੱਤੀ ਰੈਕੇਟ ਦਾ ਪਰਦਾਫ਼ਾਸ਼

ਫ਼ਿਰੋਜ਼ਪੁਰ, 26 ਨਵੰਬਰ (ਗੁਰਿੰਦਰ ਸਿੰਘ)- ਏ.ਐਨ.ਟੀ.ਐਫ. ਫ਼ਿਰੋਜ਼ਪੁਰ ਰੇਂਜ ਵਲੋਂ ਪਿਛਲੇ ਦਿਨੀਂ 50 ਕਿਲੋ ਤੋਂ ਵੱਧ ਹੈਰੋਇਨ ਸਮੇਤ ਫੜ੍ਹੇ ਗਏ ਨਸ਼ਾ ਤਸਕਰ ਮਾਮਲੇ ਵਿਚ ਚੱਲ ਰਹੀ ਜਾਂਚ ਦੌਰਾਨ....

ਅਜੀਤ ਡੈਸਕ 26-11-2025

ਫ਼ਿਰੋਜ਼ਪੁਰ, 26 ਨਵੰਬਰ (ਗੁਰਿੰਦਰ ਸਿੰਘ)- ਏ.ਐਨ.ਟੀ.ਐਫ. ਫ਼ਿਰੋਜ਼ਪੁਰ ਰੇਂਜ ਵਲੋਂ ਪਿਛਲੇ ਦਿਨੀਂ 50 ਕਿਲੋ ਤੋਂ ਵੱਧ ਹੈਰੋਇਨ ਸਮੇਤ ਫੜ੍ਹੇ ਗਏ ਨਸ਼ਾ ਤਸਕਰ ਮਾਮਲੇ ਵਿਚ ਚੱਲ ਰਹੀ ਜਾਂਚ ਦੌਰਾਨ ਸਰਹੱਦ ਪਾਰ ਤੋਂ ਚਲਾਏ ਜਾ ਰਹੇ ਵੱਡੇ ਨਾਰਕੋ-ਹਵਾਲਾ ਵਿੱਤੀ ਰੈਕੇਟ ਦਾ ਪਰਦਾਫਾਸ਼ ਕਰਦਿਆਂ ਉਕਤ ਮਾਮਲੇ ਵਿਚ ਮੁੱਖ ਵਿੱਤੀ ਸਹਾਇਕ ਸ਼੍ਰੀਯਾਂਸ਼ ਪੁੱਤਰ ਸ਼ਾਮ ਲਾਲ, ਵਾਸੀ ਲੁਧਿਆਣਾ (ਮੂਲ ਰੂਪ ਵਿੱਚ ਉਹ ਬੀਕਾਨੇਰ, ਰਾਜਸਥਾਨ ਤੋਂ ਹੈ) ਨੂੰ 20.55 ਲੱਖ ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਏ.ਐੱਨ.ਟੀ.ਐੱਫ਼. ਫਿਰੋਜ਼ਪੁਰ ਰੇਂਜ ਦੇ ਏ.ਆਈ.ਜੀ. ਗੁਰਿੰਦਰਬੀਰ ਸਿੰਘ ਸਿੱਧੂ ਨੇ ਦਿੰਦਿਆਂ ਦੱਸਿਆ ਕਿ ਮਾਮਲੇ ਹੋਰ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਜਲੰਧਰ ਜਬਰ ਜਨਾਹ ਮਾਮਲਾ- ਧੀ ਤਾਂ ਧੀ ਹੁੰਦੀ ਹੈ ਚਾਹੇ ਉਹ ਕਿਸੇ ਦੀ ਵੀ ਹੋਵੇ- ਅਸ਼ਵਨੀ ਸ਼ਰਮਾ ਅਗਲੀ ਖ਼ਬਰ ਜਲੰਧਰ ਜਬਰ ਜਨਾਹ ਮਾਮਲਾ- ਪੀੜਤ ਪਰਿਵਾਰ ਨੂੰ ਮਿਲਣ ਪੁੱਜੇ ਪੰਜਾਬ ਰਾਜ ਮਹਿਲਾ ਕਮਿਸ਼ਨਰ ਦੀ ਚੇਅਰਮੈਨ ਰਾਜ ਲਾਲੀ ਗਿੱਲ