ਗੁਹਾਟੀ, 26 ਨਵੰਬਰ - ਭਾਰਤ ਅਤੇ ਦੱਖਣੀ ਅਫ਼ਰੀਕਾ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਦੂਜੇ ਟੈਸਟ ਮੈਚ ਦੇ 5ਵੇਂ ਤੇ ਆਖ਼ਰੀ ਦਿਨ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 408 ਦੌੜਾਂ ਨਾਲ ਹਰਾ ਦਿੱਤਾ। ਦੱਖਣੀ ਅਫ਼ਰੀਕਾ ਵਲੋਂ ਮਿਲੇ 549 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੂਜੀ ਪਾਰੀ ਵਿਚ ਭਾਰਤ ਦੀ ਪੂਰੀ ਟੀਮ 140 ਦੌੜਾਂ 'ਤੇ ਸਿਮਟ ਗਈ।
ਇਸ ਦੇ ਨਾਲ ਹੀ ਦੱਖਣੀ ਅਫ਼ਰੀਕਾ ਦੇ 2 ਮੈਚਾਂ ਦੀ ਲੜੀ 2-0 ਨਾਲ ਜਿੱਤ ਕੇ ਭਾਰਤ ਦਾ ਕਲੀਨ ਸਵੀਪ ਕਰ ਦਿੱਤਾ। ਦੱਖਣੀ ਅਫ਼ਰੀਕਾ ਵਲੋਂ ਪਹਿਲੀ ਪਾਰੀ ਵਿਚ 3 ਵਿਕਟਾਂ ਹਾਸਲ ਕਰਨ ਵਾਲੇ ਸਪਿੰਨ ਗੇਂਦਬਾਜ਼ ਸਾਈਮਨ ਹਾਰਮਰ ਨੇ ਦੂਜੀ ਪਾਰੀ ਵਿਚ ਵੀ ਭਾਰਤ ਦੇ 6 ਖਿਡਾਰੀਆਂ ਨੂੰ ਆਊਟ ਕੀਤਾ। ਦੱਖਣੀ ਅਫ਼ਰੀਕਾ ਦੇ ਮਾਰਕੋ ਜਾਨਸਨ ਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ (6/48 ਅਤੇ 93 1/23) ਲਈ ਪਲੇਅਰ ਆਫ ਦ ਮੈਚ ਚੁਣਿਆ ਗਿਆ ਜਦਕਿ ਸਾਈਮਨ ਹਾਰਮਰ ਨੂੰ ਪਲੇਅਰ ਆਫ ਦੀ ਸਿਰੀਜ਼ ਚੁਣਿਆ ਗਿਆ। ਦੌੜਾਂ ਦੇ ਲਿਹਾਜ਼ ਨਾਲ ਓਵਰਆਲ ਟੈਸਟ ਅਤੇ ਘਰ ਵਿਚ ਭਾਰਤ ਦੀ ਇਹ ਸਭ ਤੋਂ ਵੱਡੀ ਹਾਰ ਹੈ। ਇਸ ਤੋਂ ਪਹਿਲਾਂ 2004 ਵਿਚ ਆਸਟ੍ਰੇਲੀਆ ਨੇ ਨਾਗਪੁਰ ਵਿਖੇ ਭਾਰਤ ਨੂੰ 342 ਦੌੜਾਂ ਨਾਲ ਹਰਾਇਆ ਸੀ। ਇਸ ਤੋਂ ਇਲਾਵਾ ਦੱਖਣੀ ਅਫ਼ਰੀਕਾ ਨੇ 25 ਸਾਲ ਬਾਅਦ ਭਾਰਤ ਵਿਚ ਲੜੀ ਜਿੱਤੀ ਹੈ। 2000 ਵਿਚ, ਹੈਂਸੀ ਕਰੋਨੀਏ ਦੀ ਅਗਵਾਈ ਵਿਚ, ਦੱਖਣੀ ਅਫ਼ਰੀਕਾ ਨੇ ਘਰੇਲੂ ਟੈਸਟ ਲੜੀ ਵਿਚ ਭਾਰਤ ਨੂੰ 2-0 ਨਾਲ ਹਰਾਇਆ ਸੀ।
ਤਾਜ਼ਾ ਖ਼ਬਰਾਂ
Free
ਭਾਰਤ 408 ਦੌੜਾਂ ਨਾਲ ਹਾਰਿਆ ਦੂਜਾ ਟੈਸਟ, ਦੱਖਣੀ ਅਫ਼ਰੀਕਾ ਨੇ ਲੜੀ 2-0 ਨਾਲ ਜਿੱਤ ਕੇ ਕੀਤਾ ਕਲੀਨ ਸਵੀਪ
ਗੁਹਾਟੀ, 26 ਨਵੰਬਰ - ਭਾਰਤ ਅਤੇ ਦੱਖਣੀ ਅਫ਼ਰੀਕਾ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਦੂਜੇ ਟੈਸਟ ਮੈਚ ਦੇ 5ਵੇਂ ਤੇ ਆਖ਼ਰੀ ਦਿਨ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 408 ਦੌੜਾਂ ਨਾਲ ਹਰਾ ਦਿੱਤਾ। ਦੱਖਣੀ ਅਫ਼ਰੀਕਾ ਵਲੋਂ ਮਿਲੇ 549 ਦੌੜਾਂ...
ਅਜੀਤ ਡੈਸਕ
26-11-2025