01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2025

ਅਣ-ਪਛਾਤੇ ਵਿਅਕਤੀਆਂ ਨੇ ਘਰ ’ਤੇ ਚਲਾਈਆ ਗੋਲੀਆਂ

ਸੁਲਤਾਨਵਿੰਡ, (ਅੰਮ੍ਰਿਤਸਰ), 29 ਨਵੰਬਰ (ਗੁਰਨਾਮ ਸਿੰਘ ਬੁੱਟਰ)- ਅੰਮ੍ਰਿਤਸਰ ਦੇ ਨੇੜਲੇ ਅਤੇ ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਦੋਬੁਰਜੀ ਲਿੰਕ ਰੋਡ ’ਤੇ ਸਥਿਤ ਦੇਰ ਰਾਤ ਇਕ ਘਰ ’ਤੇ ਅਣ-ਪਛਾਤੇ....

ਅਜੀਤ ਡੈਸਕ 29-11-2025

ਸੁਲਤਾਨਵਿੰਡ, (ਅੰਮ੍ਰਿਤਸਰ), 29 ਨਵੰਬਰ (ਗੁਰਨਾਮ ਸਿੰਘ ਬੁੱਟਰ)- ਅੰਮ੍ਰਿਤਸਰ ਦੇ ਨੇੜਲੇ ਅਤੇ ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਦੋਬੁਰਜੀ ਲਿੰਕ ਰੋਡ ’ਤੇ ਸਥਿਤ ਦੇਰ ਰਾਤ ਇਕ ਘਰ ’ਤੇ ਅਣ-ਪਛਾਤੇ ਵਿਅਕਤੀਆ ਨੇ ਗੋਲੀਆਂ ਚਲਾਈਆਂ, ਜੋ ਮਕਾਨ ਦੀਆਂ ਬਾਰੀਆਂ ’ਚ ਲੱਗੇ ਸ਼ੀਸ਼ਿਆ ਨੂੰ ਚੀਰਦੀਆਂ ਆਰ ਪਾਰ ਹੋ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਮਾਤਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਰਾਤ 12:30 ਵਜੇ ਦੇ ਕਰੀਬ ਕਿਸੇ ਅਣ-ਪਛਾਤੇ ਵਿਅਕਤੀਆਂ ਨੇ ਸਾਡੇ ਘਰ ਗੋਲੀਆਂ ਚਲਾਈਆਂ ਅਤੇ ਫ਼ਰਾਰ ਹੋ ਗਏ ਪਰ ਜਾਨੀ ਮਾਲੀ ਨੁਕਸਾਨ ਤੋ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਥਾਣਾ ਸੁਲਤਾਨਵਿੰਡ ਵਿਖੇ ਕਰਵਾਈ ਗਈ ਹੈ। ਇਸ ਮੌਕੇ ਥਾਣਾ ਮੁੱਖੀ ਇੰਸਪੈਕਟਰ ਬਲਵਿੰਦਰ ਸਿੰਘ ਸੰਧੂ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਗੋਲੀ ਚਲਾਉਣ ਵਾਲੇ ਅਣ-ਪਛਾਤੇ ਵਿਅਕਤੀਆਂ ਦੀ ਕੈਮਰੇ ਖੰਘਾਲ ਕੇ ਭਾਲ ਕਰ ਰਹੇ ਹਨ।

ਪਿਛਲੀ ਖ਼ਬਰ ਭਾਰਤ ਵਿਚ ਇੰਡੀਗੋ, ਏਅਰ ਇੰਡੀਆ ਗਰੁੱਪ ਦੀਆਂ 338 ਉਡਾਣਾਂ ਪ੍ਰਭਾਵਿਤ ਅਗਲੀ ਖ਼ਬਰ ਹੜਤਾਲ ਕਾਰਨ ਅੱਜ ਸਰਕਾਰੀ ਬੱਸ ਸੇਵਾ ਦੂਜੇ ਦਿਨ ਵੀ ਠੱਪ