01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2025

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਮੁੜ ਕੀਤਾ ਵਿਆਹ

ਮੈਲਬੌਰਨ, 29 ਨਵੰਬਰ- ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਅੱਜ ਆਪਣੀ ਲੰਬੇ ਸਮੇਂ ਦੀ ਸਾਥੀ, ਜੋਡੀ ਹੇਡਨ ਨਾਲ ਵਿਆਹ ਕਰ ਲਿਆ। ਅਜਿਹਾ ਕਰਨ ਵਾਲੇ ਉਹ ਦੇਸ਼...

ਅਜੀਤ ਡੈਸਕ 29-11-2025

ਮੈਲਬੌਰਨ, 29 ਨਵੰਬਰ- ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਅੱਜ ਆਪਣੀ ਲੰਬੇ ਸਮੇਂ ਦੀ ਸਾਥੀ, ਜੋਡੀ ਹੇਡਨ ਨਾਲ ਵਿਆਹ ਕਰ ਲਿਆ। ਅਜਿਹਾ ਕਰਨ ਵਾਲੇ ਉਹ ਦੇਸ਼ ਦੇ ਇਤਿਹਾਸ ਵਿਚ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਹਨ, ਜਿਨ੍ਹਾਂ ਨੇ ਅਹੁਦੇ 'ਤੇ ਰਹਿੰਦਿਆਂ ਵਿਆਹ ਕੀਤਾ। 62 ਸਾਲਾ ਅਲਬਾਨੀਜ਼ ਅਤੇ 46 ਸਾਲਾ ਹੇਡਨ ਨੇ ਰਾਜਧਾਨੀ ਕੈਨਬਰਾ ਵਿਚ ਪ੍ਰਧਾਨ ਮੰਤਰੀ ਦੇ ਨਿਵਾਸ ਦ ਲਾਜ ਦੇ ਬਾਗ਼ ਵਿਚ ਇਕ ਨਿੱਜੀ ਸਮਾਰੋਹ ਵਿਚ ਵਿਆਹ ਕੀਤਾ। ਇਸ ਸਮਾਰੋਹ ਵਿਚ ਸਿਰਫ਼ ਪਰਿਵਾਰਕ ਮੈਂਬਰ ਅਤੇ ਕੁਝ ਨਜ਼ਦੀਕੀ ਦੋਸਤ ਸ਼ਾਮਿਲ ਹੋਏ। ਵਿਆਹ ਤੋਂ ਬਾਅਦ ਜਾਰੀ ਕੀਤੇ ਗਏ ਇਕ ਬਿਆਨ ਵਿਚ ਅਲਬਾਨੀਜ਼ ਨੇ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ। ਆਪਣੇ ਪਰਿਵਾਰ ਅਤੇ ਅਜ਼ੀਜ਼ਾਂ ਦੀ ਮੌਜੂਦਗੀ ਵਿਚ ਅਸੀਂ ਇਕੱਠੇ ਰਹਿਣ ਦਾ ਪ੍ਰਣ ਲਿਆ ਹੈ।


ਆਸਟ੍ਰੇਲੀਅਨ ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਸਿਰਫ਼ ਇਕ ਸ਼ਬਦ ਲਿਖ ਕੇ ਆਪਣੇ ਵਿਆਹ ਦੀ ਇਕ ਝਲਕ ਸਾਂਝੀ ਕੀਤੀ, ਵਿਆਹਿਆ ਹੋਇਆ। ਵੀਡੀਓ ਵਿਚ ਉਹ ਬੋ-ਟਾਈ ਸੂਟ ਵਿਚ ਦਿਖਾਈ ਦਿੱਤੇ, ਜਦੋਂ ਕਿ ਹੇਡਨ ਚਿੱਟੇ ਵਿਆਹ ਦੇ ਗਾਊਨ ਵਿਚ ਸੀ।

ਪਿਛਲੀ ਖ਼ਬਰ ਕੰਚਨਪ੍ਰੀਤ ਦੀ ਰਾਤ 8 ਵਜੇ ਹੋਵੇਗੀ ਪੇਸ਼ੀ ਅਗਲੀ ਖ਼ਬਰ ਚੱਕਰਵਾਤੀ ਤੂਫਾਨ ਡਿਟਵਾਹ ਤਾਮਿਲਨਾਡੂ ਦੇ ਤੱਟ 'ਤੇ ਪਹੁੰਚਣ ਦੇ ਨੇੜੇ