31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2025

ਸਤਲੁਜ ਦਰਿਆ ਦੀ ਸਲੈਬ ਧਸਣ ਕਾਰਨ 1 ਸਾਲ ਤੋਂ ਆਵਾਜਾਈ ਪ੍ਰਭਾਵਿਤ

ਮਾਛੀਵਾੜਾ ਸਾਹਿਬ (ਲੁਧਿਆਣਾ), 29 ਨਵੰਬਰ (ਰਾਜਦੀਪ ਸਿੰਘ ਅਲਬੇਲਾ) - ਮਾਛੀਵਾੜਾ ਨੇੜ੍ਹੇ ਸਤਲੁਜ ਦਰਿਆ ’ਤੇ ਬਣੇ ਪੁਲ, ਜੋ ਕਿ ਮਾਲਵੇ ਤੇ ਦੋਆਬੇ ਨੂੰ ਆਪਸ ਵਿਚ ਜੋੜਦਾ ਹੈ, ਜਿਸ ਦਾ ਅਕਾਲੀ ਸਰਕਾਰ ਸਮੇਂ ਨੀਂਹ ਪੱਧਰ ਰੱਖਿਆ...

ਅਜੀਤ ਡੈਸਕ 29-11-2025

ਮਾਛੀਵਾੜਾ ਸਾਹਿਬ (ਲੁਧਿਆਣਾ), 29 ਨਵੰਬਰ (ਰਾਜਦੀਪ ਸਿੰਘ ਅਲਬੇਲਾ) - ਮਾਛੀਵਾੜਾ ਨੇੜ੍ਹੇ ਸਤਲੁਜ ਦਰਿਆ ’ਤੇ ਬਣੇ ਪੁਲ, ਜੋ ਕਿ ਮਾਲਵੇ ਤੇ ਦੋਆਬੇ ਨੂੰ ਆਪਸ ਵਿਚ ਜੋੜਦਾ ਹੈ, ਜਿਸ ਦਾ ਅਕਾਲੀ ਸਰਕਾਰ ਸਮੇਂ ਨੀਂਹ ਪੱਧਰ ਰੱਖਿਆ ਸੀ, ਦੀ ਸਲੈਬ ਕਈ ਵਾਰ ਧੱਸ ਚੁੱਕੀ ਹੈੈ। ਇਸ ਕਾਰਨ ਜਿਥੇ ਟਿੱਪਰ ਮਾਲਕਾਂ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ, ਉਥੇ ਦੁਕਾਨਦਾਰ ਵੀ ਹਾਲੋ ਬੇਹਾਲ ਨਜ਼ਰ ਆ ਰਹੇ ਹਨ।
ਟਿੱਪਰ ਮਾਲਕਾਂ ਨੇ ਦੱਸਿਆ ਕਿ ਸਤਲੁਜ ਦਰਿਆ ’ਤੇ ਬਣੇ ਪੁਲ ਦੀ ਸਲੈਬ ਦੀ ਮੁਰੰਮਤ ਨਾ ਹੋਣ ਕਾਰਨ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਅਤੇ ਹੋਰਨਾਂ ਸੂਬਿਆਂ ਤੇ ਸ਼ਹਿਰਾਂ ਨੂੰ ਜਾਂਦੇ ਭਾਰੀ ਵਾਹਨ ਵੀ ਲੰਮਾਂ ਪੈਂਡਾ ਤੈਅ ਕਰਕੇ ਰੋਜ਼ਾਨਾ ਵਾਧੂ ਡੀਜ਼ਲ ਫੂਕ ਕੇ ਆਪਣੀ ਮੰਜ਼ਿਲ ’ਤੇ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਇਕ ਸਾਲ ਤੋਂ ਸਰਕਾਰ ਨੇ ਪੁਲ ਦੀ ਮੁਰੰਮਤ ਨਹੀਂ ਕੀਤੀ, ਜਿਸ ਕਾਰਨ ਟਰਾਂਸਪੋਰਟਰਾਂ ਨੂੰ ਰੋਜ਼ਾਨਾ ਮਹਿੰਗਾ ਵਾਧੂ ਡੀਜ਼ਲ ਫੂਕ ਕੇ ਆਪਣੀ ਮੰਜ਼ਿਲ ’ਤੇ ਜਾਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪੁਲ ਦੇ ਬੰਦ ਹੋਣ ਨਾਲ ਉਨ੍ਹਾਂ ਦਾ ਕਾਰੋਬਾਰ ਵੀ ਬੇਹੱਦ ਪ੍ਰਭਾਵਿਤ ਹੋ ਰਿਹਾ ਹੈ। ਇਸ ਲਈ ਸਮੂਹ ਟਰਾਂਸਪੋਰਟਰਾਂ ਦੀ ਵੀ ਮੰਗ ਹੈ ਕਿ ਇਸ ਪੁਲ ਦੀ ਮੁਰੰਮਤ ਕਰਵਾ ਕੇ ਭਾਰੀ ਆਵਾਜਾਈ ਲਈ ਖੋਲ੍ਹਿਆ ਜਾਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਜਦੋਂ ਤੋਂ ਭਾਰੀ ਵਾਹਨਾਂ ਦੀ ਆਵਾਜਾਈ ’ਤੇ ਰੋਕ ਲਗਾਈ ਹੈ, ਉਸ ਦਿਨ ਤੋਂ ਇਸ ਸੜਕ ’ਤੇ ਬਣੇ ਢਾਬੇ, ਪੈਟਰੋਲ ਪੰਪ, ਮਕੈਨਿਕ ਦੁਕਾਨਾਂ ਅਤੇ ਹੋਰ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਪਿਆ ਹੈ। ਦੁਕਾਨਦਾਰਾਂ ਨੇ ਪੱਤਰ ਲਿਖਿਆ ਕਿ ਹੁਣ ਕੁਝ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਵਲੋਂ ਇਸ ਪੁਲ ਤੋਂ ਭਾਰੀ ਖਾਲੀ ਵਾਹਨ ’ਤੇ ਵੀ ਰੋਕ ਲਗਾ ਦਿੱਤੀ ਹੈ, ਜਿਸ ਕਾਰਨ ਉਨ੍ਹਾਂ ਦਾ ਕਾਰੋਬਾਰ ਬਿਲਕੁਲ ਵੀ ਠੱਪ ਹੋ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਜਿਥੇ ਰੇਤ ਬਜਰੀ ਦੇ ਰੇਟ ਪਹਿਲਾਂ ਘੱਟ ਸਨ, ਪਰ ਹੁਣ ਰੇਟ ਵਧਣ ਕਾਰਨ ਉਹ ਅੱਗੇ ਪਹਿਲਾਂ ਵਾਲੇ ਹੀ ਰੇਟ ਦੇ ਰਹੇ ਹਨ, ਜਿਸ ਕਾਰਨ ਦੁਕਾਨਦਾਰਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਪੁਲ ਦੀ ਸਲੈਬ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਕਿਸੇ ਵੀ ਵਰਗ ਨੂੰ ਪ੍ਰੇਸ਼ਾਨੀ ਨਾ ਆਵੇ।

ਪਿਛਲੀ ਖ਼ਬਰ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੱਲ੍ਹ ਬੁਲਾਈ ਰੋਡਵੇਜ਼ ਯੂਨੀਅਨ ਦੇ ਨੁਮਾਇੰਦਿਆਂ ਦੀ ਮੀਟਿੰਗ ਅਗਲੀ ਖ਼ਬਰ ਭਾਰਤੀ ਹਾਈ ਕਮਿਸ਼ਨ ਨੇ ਕੋਲੰਬੋ ਦੇ ਹਵਾਈ ਅੱਡੇ 'ਤੇ ਫਸੇ ਭਾਰਤੀਆਂ ਲਈ ਸਥਾਪਤ ਕੀਤਾ ਹੈਲਪ ਡੈਸਕ