30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2025

ਬਿਸਤ ਦੁਆਬ ਨਹਿਰ ਦੇ ਪੁਲ 'ਤੇ ਟਿੱਪਰ ਤੇ ਕਾਰ ਦੀ ਟੱਕਰ 'ਚ ਇਕ ਦੀ ਮੌਤ, ਚਾਰ ਜ਼ਖਮੀ

ਕੋਟਫ਼ਤੂਹੀ (ਹੁਸ਼ਿਆਰਪੁਰ), 30 ਨਵੰਬਰ (ਅਵਤਾਰ ਸਿੰਘ ਅਟਵਾਲ) - ਸਥਾਨਕ ਬਿਸਤ ਦੁਆਬ ਨਹਿਰ ਦੇ ਚੁਰਸਤੇ ਵਾਲੇ ਪੁਲ 'ਤੇ ਸਵੇਰੇ 5 ਕੁ ਵਜੇ ਦੇ ਕਰੀਬ ਇਕ 12 ਟਾਇਰਾਂ ਟਿੱਪਰ ਤੇ ਟੋਇਟਾ ਕਾਰ ਦੀ ਸਿੱਧੀ ਭਿਆਨਕ...

ਅਜੀਤ ਡੈਸਕ 30-11-2025

ਕੋਟਫ਼ਤੂਹੀ (ਹੁਸ਼ਿਆਰਪੁਰ), 30 ਨਵੰਬਰ (ਅਵਤਾਰ ਸਿੰਘ ਅਟਵਾਲ) - ਸਥਾਨਕ ਬਿਸਤ ਦੁਆਬ ਨਹਿਰ ਦੇ ਚੁਰਸਤੇ ਵਾਲੇ ਪੁਲ 'ਤੇ ਸਵੇਰੇ 5 ਕੁ ਵਜੇ ਦੇ ਕਰੀਬ ਇਕ 12 ਟਾਇਰਾਂ ਟਿੱਪਰ ਤੇ ਟੋਇਟਾ ਕਾਰ ਦੀ ਸਿੱਧੀ ਭਿਆਨਕ ਟੱਕਰ ਵਿਚ ਕਾਰ ਵਿਚ ਸਵਾਰ ਪੰਜ ਵਿਅਕਤੀਆਂ ਦੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਇਨ੍ਹਾਂ 'ਚ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 5 ਕੁ ਵਜੇ ਦੇ ਕਰੀਬ ਬਹਿਰਾਮ ਵਲੋਂ ਟਿੱਪਰ ਮਾਹਿਲਪੁਰ ਵੱਲ ਨੂੰ ਜਾ ਰਿਹਾ ਸੀ ਤੇ ਦੂਸਰੇ ਪਾਸੇ ਬਿਸਤ ਦੁਆਬ ਨਹਿਰ ਵਾਲੀ ਸੜਕ ਉੱਪਰ ਗੜ੍ਹਸ਼ੰਕਰ ਵਲੋਂ ਪਿੰਡ ਭਵਾਨੀਪੁਰ ਤੋਂ ਇਕ ਟੋਇਟਾ ਕਾਰ ਆ ਰਹੀ ਸੀ, ਜਿਸ ਦਾ ਡਰਾਈਵਰ ਆਪਣੇ ਚਾਚੇ ਨੂੰ ਅੰਮਿ੍ਤਸਰ ਏਅਰਪੋਰਟ 'ਤੇ ਛੱਡਣ ਜਾ ਰਿਹਾ ਸੀ। ਜਦੋਂ ਇਹ ਕਾਰ ਚੁਰਸਤੇ ਵਾਲੇ ਪੁਲ ਦੇ ਕਰੀਬ ਪਹੁੰਚੀ ਤਾਂ ਟਿੱਪਰ ਨਾਲ ਸਿੱਧੀ ਟੱਕਰ ਹੋ ਗਈ। ਇਸ ਘਟਨਾ ਵਿਚ ਕਾਰ ਚਾਲਕ ਅਜੈ ਖੇਪੜ, ਉਸ ਦਾ ਚਾਚਾ ਬਿੰਦਰਪਾਲ, ਉਸ ਦਾ ਦੋਸਤ ਸੁਖਵਿੰਦਰ ਸਿੰਘ, 13 ਕੁ ਸਾਲਾਂ ਕ੍ਰਿਸ਼ਨ ਚਾਚੇ ਦਾ ਬੇਟਾ ਇਹ ਸਾਰੇ ਭਵਾਨੀਪੁਰ, ਪਰਮਿੰਦਰ ਸਿੰਘ ਹਾਜੀਪੁਰ ਤੋਂ ਮਾਮੇ ਦਾ ਲੜਕਾ  ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਥੋਂ ਰਾਹਗੀਰਾਂ ਨੇ ਮਾਹਿਲਪੁਰ ਸਰਕਾਰੀ ਹਸਪਤਾਲ ਵਿਖੇ ਦਾਖਿਲ ਕਰਵਾਇਆ, ਜਿਥੋਂ ਇਨ੍ਹਾਂ ਦੀ ਹਾਲਤ ਨਾਜ਼ਕ ਵੇਖਦੇ ਹੋਏ ਅੱਗੇ ਹਸਪਤਾਲ ਦੇ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ। 13 ਸਾਲਾਂ ਕ੍ਰਿਸ਼ਨ ਜੋ ਇਸ ਘਟਨਾ ਵਿਚ ਬੁਰੀ ਤਰ੍ਹਾਂ ਜ਼ਖਮੀ ਹੈ, ਨੂੰ ਡੀ. ਐਮ.ਸੀ.  ਲੁਧਿਆਣਾ ਵਿਖੇ ਭੇਜ ਦਿੱਤਾ ਤੇ ਬਿੰਦਰਪਾਲ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਰੈਫ਼ਰ ਕਰ ਦਿੱਤਾ ਗਿਆ। ਇਲਾਜ ਦੌਰਾਨ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ, ਜਦਕਿ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ।

ਪਿਛਲੀ ਖ਼ਬਰ ਕਰਨਾਟਕ : ਮੁੱਖ ਮੰਤਰੀ ਸਿੱਧਰਮਈਆ ਅਤੇ ਮੇਰੇ ਵਿਚਕਾਰ ਕੋਈ ਮਤਭੇਦ ਨਹੀਂ ਹਨ - ਡੀਕੇ ਸ਼ਿਵਕੁਮਾਰ ਅਗਲੀ ਖ਼ਬਰ ਦੁਨੀਆ ਭਰ ਦੇ ਲੋਕ ਬ੍ਰਹਮ ਗ੍ਰੰਥ, ਗੀਤਾ ਤੋਂ ਪ੍ਰੇਰਿਤ ਹੋ ਰਹੇ ਹਨ - ਪ੍ਰਧਾਨ ਮੰਤਰੀ ਮੋਦੀ