29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2025

ਕੈਲੀਫੋਰਨੀਆ : ਪਰਿਵਾਰਕ ਸਮਾਗਮ ਦੌਰਾਨ ਹੋਈ ਗੋਲੀਬਾਰੀ 'ਚ ਲੋਕਾਂ ਦੀ 4 ਮੌਤਾਂ, 10 ਜ਼ਖ਼ਮੀ

ਸਾਨ ਫਰਾਂਸਿਸਕੋ, 30 ਨਵੰਬਰ (ਐਸ. ਅਸ਼ੋਕ ਭੌਰਾ) - ਕੈਲੀਫੋਰਨੀਆਂ ਦੇ ਸ਼ਹਿਰ ਸਟਾਕਟਨ ਵਿਚ ਸ਼ਨੀਵਾਰ ਸ਼ਾਮ ਨੂੰ ਸਟਾਕਟਨ, ਕੈਲੀਫੋਰਨੀਆ ਵਿਚ ਇਕ ਬੈਂਕੁਇਟ ਹਾਲ ਵਿਚ ਹੋਈ ਗੋਲੀਬਾਰੀ...

ਅਜੀਤ ਡੈਸਕ 30-11-2025

ਸਾਨ ਫਰਾਂਸਿਸਕੋ, 30 ਨਵੰਬਰ (ਐਸ. ਅਸ਼ੋਕ ਭੌਰਾ) - ਕੈਲੀਫੋਰਨੀਆਂ ਦੇ ਸ਼ਹਿਰ ਸਟਾਕਟਨ ਵਿਚ ਸ਼ਨੀਵਾਰ ਸ਼ਾਮ ਨੂੰ ਸਟਾਕਟਨ, ਕੈਲੀਫੋਰਨੀਆ ਵਿਚ ਇਕ ਬੈਂਕੁਇਟ ਹਾਲ ਵਿਚ ਹੋਈ ਗੋਲੀਬਾਰੀ ਵਿਚ ਘੱਟੋ-ਘੱਟ ਚਾਰ ਲੋਕ ਮਾਰੇ ਗਏ ਅਤੇ 10 ਹੋਰ ਜ਼ਖਮੀ ਹੋਣ ਦੀ ਖਬਰ ਹੈ।ਸੈਨਵਾਕਿਨ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਕਿਹਾ ਕਿ ਇਹ ਸਟਾਕਟਨ ਦੇ ਲੂਸੀਲ ਐਵੇਨਿਊ ਦੇ 1900 ਬਲਾਕ ਵਿਚ ਸ਼ਾਮ 6 ਵਜੇ ਦੇ ਕਰੀਬ ਇਹ ਵਾਪਰੀ ਦਰਦਨਾਕ ਘਟਨਾ ਹੈ। ਸ਼ੈਰਿਫ ਦੇ ਦਫ਼ਤਰ ਦੇ ਇਕ ਅਧਿਕਾਰੀ ਹੀਥਰ ਬ੍ਰੈਂਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੋਲੀਬਾਰੀ ਉਦੋਂ ਹੋਈ ਜਦੋਂ ਲੋਕ ਇਕ ਪਰਿਵਾਰਕ ਇਕੱਠ ਲਈ ਇਕ ਬੈਂਕੁਇਟ ਹਾਲ ਵਿਚ ਜਸ਼ਨ ਮਨਾ ਰਹੇ ਸਨ।ਉਸ ਨੇ ਕਿਹਾ ਕਿ ਗੋਲੀਬਾਰੀ ਦੇ ਪੀੜਤਾਂ ‘ਚ ਬੱਚਿਆਂ ਤੋਂ ਲੈ ਕੇ ਵੱਡੇ ਵੀ ਸ਼ਾਮਿਲ ਹਨ। ਜਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਉਸਨੇ ਕਿਹਾ ਕਿ ਸ਼ੁਰੂਆਤੀ ਸੰਕੇਤ ਹਨ ਕਿ ਇਹ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ ਹੋ ਸਕਦੀ ਹੈ, ਹਾਲਾਂਕਿ ਅਧਿਕਾਰੀਆਂ ਨੇ ਅਜੇ ਤੱਕ ਕਿਸੇ ਸ਼ੱਕੀ ਦੀ ਪਛਾਣ ਨਹੀਂ ਕੀਤੀ ਹੈ ਜਾਂ ਕੋਈ ਗ੍ਰਿਫਤਾਰੀ ਨਹੀਂ ਕੀਤੀ ਹੈ।
ਸ਼ੇਨਵਾਕਿਨ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਰੌਨ ਫ੍ਰੀਟਾਸ ਨੇ ਕਿਹਾ ਕਿ ਇਸ ਕਿਸਮ ਦੀ ਦੁਖਦਾਇਕ ਘਟਨਾ ਬਰਦਾਸ਼ਤ ਕਰਨਯੋਗ ਨਹੀਂ ਹੈ ਤੇ ਅਸੀਂ ਇਸ ਲਈ ਜ਼ਿੰਮੇਵਾਰ ਵਿਅਕਤੀ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।ਸਟਾਕਟਨ ਦੀ ਮੇਅਰ ਕ੍ਰਿਸਟੀਨਾ ਫੁਗਾਜ਼ੀ ਨੇ ਇਸ ਸਮੂਹਿਕ ਗੋਲੀਬਾਰੀ ਵਾਲੀ ਥਾਂ 'ਤੇ ਮੀਡੀਆ ਨੂੰ ਸਮੁੱਚੇ ਘਟਨਾਕ੍ਰਮ ਬਾਰੇ ਅਪਡੇਟ ਪ੍ਰਦਾਨ ਕੀਤੀ।ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਦੇ ਦਫ਼ਤਰ ਨੇ ਕਿਹਾ ਕਿ ਗਵਰਨਰ ਨੂੰ ‘ਭਿਆਨਕ ਗੋਲੀਬਾਰੀ’ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। 

ਪਿਛਲੀ ਖ਼ਬਰ ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਵਨਡੇ : ਭਾਰਤ ਦੀ ਪਹਿਲੀ ਵਿਕਟ ਡਿੱਗੀ, ਯਸ਼ਸਵੀ ਜੈਸਵਾਲ 18 (16 ਗੇਂਦਾਂ) ਦੌੜਾਂ ਬਣਾ ਕੇ ਆਊ... ਅਗਲੀ ਖ਼ਬਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਹਿਲਾਂ ਹੀ ਅਲਾਟ ਕੀਤੇ ਪਲਾਟ ਦੀ ਨਿਲਾਮੀ ਲਈ ਐਚਐਸਆਈਆਈਡੀਸੀ ਤੋਂ ਮੰਗਿਆ ਸਪੱਸ਼ਟੀਕਰਨ