ਮੁੰਬਈ, 1 ਦਸੰਬਰ (ਏਐਨਆਈ) : ਅਦਾਕਾਰਾ ਸਮੰਥਾ ਰੁਥ ਪ੍ਰਭੂ ਵਿਆਹੀ ਗਈ। ਸਮੰਥਾ ਨੇ ਆਖਿਰਕਾਰ ਫਿਲਮ ਨਿਰਮਾਤਾ ਰਾਜ ਨਿਦੀਮੋਰੂ ਨਾਲ ਆਪਣੇ ਰਿਸ਼ਤੇ ਨੂੰ ਇੰਸਟਾਗ੍ਰਾਮ 'ਤੇ ਅਧਿਕਾਰਤ ਤੌਰ ਉਤੇ ਮੰਨਿਆ, ਜਦੋਂ ਉਸਨੇ ਵਿਆਹ ਸਮਾਰੋਹ ਦੀਆਂ ਤਸਵੀਰਾਂ ਪਾਈਆਂ।
'ਫੈਮਿਲੀ ਮੈਨ 2' ਦੀ ਅਦਾਕਾਰਾ ਨੇ ਸੋਮਵਾਰ ਦੁਪਹਿਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਰਵਾਇਤੀ ਸਮਾਗਮ ਦੀਆਂ ਤਸਵੀਰਾਂ ਪੋਸਟ ਕੀਤੀਆਂ, ਜਿਸ ਦੀ ਕੈਪਸ਼ਨ ਵਿਚ "01.12.2025" ਦੀ ਡੇਟ ਨੂੰ ਦਰਸਾਇਆ ਗਿਆ ਹੈ, ਜਿਸਦੇ ਨਾਲ ਚਿੱਟੇ ਦਿਲ ਵਾਲੇ ਇਮੋਜੀ ਵੀ ਹਨ।
ਸਮਾਰੋਹ ਸਧਾਰਨ ਪਰ ਨਿੱਜੀ ਜਾਪਦਾ ਸੀ। ਪਹਿਲੀ ਤਸਵੀਰ ਵਿਚ ਰਾਜ ਸਮੰਥਾ ਦੀ ਉਂਗਲੀ ਵਿਚ ਇਕ ਅੰਗੂਠੀ ਪਾਉਂਦੇ ਹੋਏ ਦਿਖਾਈ ਦੇ ਰਿਹਾ ਹੈ। ਇਕ ਹੋਰ ਤਸਵੀਰ ਵਿਚ ਸਮੰਥਾ ਮਾਣ ਨਾਲ ਆਪਣੀ ਮੰਗਣੀ ਦੀ ਅੰਗੂਠੀ ਦਿਖਾ ਰਹੀ ਹੈ। ਹੋਰ ਤਸਵੀਰਾਂ ਵਿਚ ਜੋੜੇ ਨੂੰ ਰਸਮਾਂ ਕਰਦੇ, ਆਰਤੀ ਕਰਦੇ ਦੇਖਿਆ ਜਾ ਸਕਦਾ ਹੈ। ਆਖਰੀ ਫਰੇਮ ਵਿਚ ਨਵ-ਵਿਆਹੇ ਜੋੜੇ ਨੂੰ ਫੁੱਲਾਂ ਨਾਲ ਸਜਾਏ ਇਕ ਸੁੰਦਰ ਦਰਵਾਜ਼ੇ ਵਿਚੋਂ ਲੰਘਦੇ ਹੋਏ ਖੁਸ਼ੀ ਨਾਲ ਮੁਸਕਰਾਉਂਦੇ ਹੋਏ ਦਿਖਾਇਆ ਗਿਆ ਹੈ।