23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਮਹਿਲ ਕਲਾਂ ਬਲਾਕ ਸੰਮਤੀ ਦੇ 23 ਜ਼ੋਨਾਂ ਦੇ 68 ਉਮੀਦਵਾਰਾਂ ਵਿਚਕਾਰ ਹੋਵੇਗਾ ਮੁਕਾਬਲਾ

ਮਹਿਲ ਕਲਾਂ (ਬਰਨਾਲਾ), 7 ਦਸੰਬਰ (ਅਵਤਾਰ ਸਿੰਘ ਅਣਖੀ) - ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 2025 ਲਈ ਨਾਮਜ਼ਦਗੀਆਂ ਵਾਪਿਸ ਲੈਣ ਉਪਰੰਤ ਮਹਿਲ ਕਲਾਂ ਵਿਖੇ ਰਿਟਰਨਿੰਗ ਅਧਿਕਾਰੀ ਦਫ਼ਤਰ...

ਅਜੀਤ ਡੈਸਕ 07-12-2025

ਮਹਿਲ ਕਲਾਂ (ਬਰਨਾਲਾ), 7 ਦਸੰਬਰ (ਅਵਤਾਰ ਸਿੰਘ ਅਣਖੀ) - ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 2025 ਲਈ ਨਾਮਜ਼ਦਗੀਆਂ ਵਾਪਿਸ ਲੈਣ ਉਪਰੰਤ ਮਹਿਲ ਕਲਾਂ ਵਿਖੇ ਰਿਟਰਨਿੰਗ ਅਧਿਕਾਰੀ ਦਫ਼ਤਰ ਵਿਚ ਹੋਈ ਕਾਰਵਾਈ ਤੋਂ ਬਾਅਦ ਚੋਣ ਤਸਵੀਰ ਪੂਰੀ ਤਰ੍ਹਾਂ ਸਪਸ਼ਟ ਹੋ ਗਈ ਹੈ, ਜਿਸ ਅਨੁਸਾਰ ਹੁਣ 25 ਵਿਚੋਂ 23 ਜ਼ੋਨਾਂ ਵਿਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲੇਗਾ, ਜਦ ਕਿ ਦੋ ਜ਼ੋਨਾਂ ਤੋਂ ਉਮੀਦਵਾਰ ਬਿਨਾਂ ਮੁਕਾਬਲੇ ਹੀ ਜੇਤੂ ਐਲਾਨੇ ਗਏ ਹਨ। ਜ਼ੋਨ ਨੰਬਰ 7 ਗਹਿਲ ਤੋਂ ਇਕ ਉਮੀਦਵਾਰ ਵਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ ਕਾਂਗਰਸ ਦੇ ਗੋਰਖਾ ਸਿੰਘ ਨਿਰਵਿਰੋਧ ਜੇਤੂ ਬਣੇ ਹਨ, ਇਸੇ ਤਰ੍ਹਾਂ ਜ਼ੋਨ ਨੰਬਰ 15 ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਰਛਪਾਲ ਸਿੰਘ ਬੱਟੀ ਇਕਲੌਤੇ ਉਮੀਦਵਾਰ ਰਹਿ ਜਾਣ ਕਾਰਨ ਬਿਨਾਂ ਮੁਕਾਬਲੇ ਚੁਣੇ ਗਏ ਹਨ। ਹੁਣ ਚੋਣ ਮੈਦਾਨ ਵਿਚ ਕੁੱਲ 68 ਉਮੀਦਵਾਰ ਬਾਕੀ ਹਨ ਜਿਨ੍ਹਾਂ ਵਿਚ ਆਮ ਆਦਮੀ ਪਾਰਟੀ (ਆਪ) ਦੇ 23, ਕਾਂਗਰਸ ਦੇ 19, ਸ਼੍ਰੋਮਣੀ ਅਕਾਲੀ ਦਲ ਦੇ 13, ਭਾਜਪਾ (ਬੀਜੇਪੀ) ਦੇ 4, ਬਹੁਜਨ ਸਮਾਜ ਪਾਰਟੀ (ਬਸਪਾ) ਦੇ 2 ਅਤੇ 7 ਆਜ਼ਾਦ ਉਮੀਦਵਾਰ ਸ਼ਾਮਲ ਹਨ। ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿਤੇ ਗਏ ਹਨ। 

ਪਿਛਲੀ ਖ਼ਬਰ ਸੰਵਿਧਾਨ ਵਿਚ 'ਜੇਹਾਦ' ਲਈ ਕੋਈ ਜਗ੍ਹਾ ਨਹੀਂ ਹੈ - ਜਗਦੰਬਿਕਾ ਪਾਲ ਅਗਲੀ ਖ਼ਬਰ ਰਾਜਨਾਥ ਸਿੰਘ ਨੇ ਲੱਦਾਖ ਵਿਚ ਬੀਆਰਓ ਦੁਆਰਾ ਬਣਾਏ ਗਏ 125 ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ