23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-12-2025

ਕੌਮੀ ਲੋਕ ਅਦਾਲਤ ਦੌਰਾਨ 870 ਕੇਸਾਂ ਦਾ ਨਿਪਟਾਰਾ

ਮਲੇਰਕੋਟਲਾ, 13 ਦਸੰਬਰ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਪਰਸਨ ਕਮ ਜ਼ਿਲ੍ਹਾ ਅਤੇ ਸੈਸ਼ਨ ਜੱਜ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਅਤੇ...

ਅਜੀਤ ਡੈਸਕ 13-12-2025

ਮਲੇਰਕੋਟਲਾ, 13 ਦਸੰਬਰ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਪਰਸਨ ਕਮ ਜ਼ਿਲ੍ਹਾ ਅਤੇ ਸੈਸ਼ਨ ਜੱਜ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਅਤੇ ਸਕੱਤਰ,ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਮਲੇਰਕੋਟਲਾ ਵਿਖੇ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ।
ਕੌਮੀ ਲੋਕ ਅਦਾਲਤ ਦੇ ਤਹਿਤ ਕੋਰਟ ਕੰਪਲੈਕਸ ਵਿਖੇ ਬੈਂਚ ਐਡੀਸਨਲ ਜਿਲ੍ਹਾ ਅਤੇ ਸੈਸਨਜ ਜੱਜ ਮਾਲੇਰਕੋਟਲਾ ਪਰਮਿੰਦਰ ਸਿੰਘ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਿਵੀਜਨ) ਕਮ- ਜੇ.ਐਮ.ਆਈ.ਸੀ. ਤੇਜਿੰਦਰ ਪ੍ਰੀਤ ਕੌਰ, ਸਿਵਲ ਜੱਜ (ਜੂਨੀਅਰ ਡਿਵੀਜਨ) ਕਮ- ਜੇ.ਐਮ.ਆਈ.ਸੀ.ਵਿਸ਼ਵ ਗੁਪਤਾ, ਸਿਵਲ ਜੱਜ (ਜੂਨੀਅਰ ਡਿਵੀਜਨ )ਕਮ-ਜੇ.ਐਮ. ਆਈ. ਸੀ. ਮਿਸ ਕਾਲਜ ਅਧੀਨ ਲੋਕਾਂ ਦੀ ਸੁਵਿਧਾ ਲਈ ਸਥਾਪਿਤ ਕੀਤੇ ਗਏ ।ਇਸ ਕੌਮੀ ਲੋਕ ਅਦਾਲਤ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ। ਇਸ ਲੋਕ ਅਦਾਲਤ ਤਹਿਤ ਕੋਰਟ ਕੰਪਲੈਕਸ ਵਿਖੇ 1072 ਕੇਸ ਨਿਪਟਾਰੇ ਲਈ ਰੱਖੇ ਗਏ ਜਿਨ੍ਹਾਂ ਵਿਚੋ 870 ਕੇਸਾਂ ਦਾ ਨਿਪਟਾਰਾ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਰਾਹੀਂ ਕਰਵਾਇਆ ਗਿਆ ।

ਪਿਛਲੀ ਖ਼ਬਰ ਬਿਜਲੀ ਸੋਧ ਬਿੱਲ 2025 ਸੰਸਦ ’ਚ ਪੇਸ਼ ਕਰਨ ਤੋਂ ਅਗਲੇ ਦਿਨ ਸੂਬੇ ਭਰ ’ਚ ਕਾਲਾ ਦਿਨ ਮਨਾਉਣਗੀਆਂ ਜਥੇਬੰਦੀਆਂ ਅਗਲੀ ਖ਼ਬਰ 10 ਕਿਲੋ ਅਫ਼ੀਮ ਸਣੇ ਇਕ ਨੌਜਵਾਨ ਕਾਬੂ