24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-12-2025

ਵੋਟਰ ਕਾਰਡ ਤੋਂ ਇਲਾਵਾ ਹੋਰਨਾਂ ਪਛਾਣ ਕਾਰਡਾਂ ਰਾਹੀਂ ਵੀ ਪਾਈ ਜਾ ਸਕੇਗੀ ਵੋ ਟ- ਜ਼ਿਲ੍ਹਾ ਚੋਣਕਾਰ ਅਫ਼ਸਰ

ਲੋਹਟਬੱਦੀ (ਲੁਧਿਆਣਾ), 13 ਦਸੰਬਰ (ਕੁਲਵਿੰਦਰ ਸਿੰਘ ਡਾਂਗੋਂ) - ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਲਈ ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਪਹਿਲਾਂ ਹੀ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਹਿਮਾਸ਼ੂੰ ਜੈਨ, ਆਈ.ਏ.ਐਸ ਡਿਪਟੀ ਕਮਿਸ਼ਨਰ...

ਅਜੀਤ ਡੈਸਕ 13-12-2025

ਲੋਹਟਬੱਦੀ (ਲੁਧਿਆਣਾ), 13 ਦਸੰਬਰ (ਕੁਲਵਿੰਦਰ ਸਿੰਘ ਡਾਂਗੋਂ) - ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਲਈ ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਪਹਿਲਾਂ ਹੀ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਹਿਮਾਸ਼ੂੰ ਜੈਨ, ਆਈ.ਏ.ਐਸ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫ਼ਸਰ ਲੁਧਿਆਣਾ ਨੇ ਕਿਹਾ ਕਿ ਭਾਵੇਂ ਵੋਟ ਪਾਉਣ ਲਈ ਚੋਣ ਕਮਿਸ਼ਨ ਵਲੋਂ ਜਾਰੀ ਐਪਿਕ ਵੋਟਰ ਕਾਰਡ ਜ਼ਰੂਰੀ ਹੈ ਪਰੰਤੂ ਕਿਸੇ ਕਾਰਨ ਨਾਗਰਿਕ ਕੋਲ ਇਹ ਨਾ ਹੋਣ ਕਾਰਨ ਉਹ ਆਧਾਰ ਕਾਰਡ, ਨਰੇਗਾ ਜੌਬ ਕਾਰਡ, ਬੈਂਕ ਜਾਂ ਡਾਕ ਘਰ ਵਲੋਂ ਜਾਰੀ ਪਾਸ ਬੁੱਕ, ਕਿਰਤ ਵਿਭਾਗ ਵਲੋਂ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਡਰਾਇਵਿੰਗ ਲਾਇਸੈਂਸ, ਪੈਨ ਕਾਰਡ, ਆਰ.ਜੀ.ਆਈ ਵਲੋਂ ਐਨ.ਪੀ.ਆਰ ਅਧੀਨ ਜਾਰੀ ਸਮਾਰਟ ਕਾਰਡਮ ਭਾਰਤੀ ਪਾਸਪੋਰਟ, ਰਾਸ਼ਨ ਕਾਰਡ, ਨੀਲਾ ਕਾਰਡ, ਫੋਟੋ ਲੱਗਾ ਪੈਨਸਨ ਦਸਤਾਵੇਜ਼, ਕੇਂਦਰ ਜਾਂ ਰਾਜ ਸਰਕਾਰ, ਪੀ.ਐੱਸ.ਯੂ ਜਾਂ ਪਬਲਿਕ ਲਿਮਟਿਡ ਕੰਪਨੀ ਵਲੋਂ ਜਾਰੀ ਮੁਲਾਜ਼ਮ ਦਾ ਪਛਾਣ ਪੱਤਰ, ਦਿਵਿਆਂਗਜਨਾਂ ਲਈ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲਾ ਭਾਰਤ ਸਰਕਾਰ ਵਕਲੋਂ ਜਾਰੀ ਯੂਨੀਕ ਆਈ.ਡੀ ਕਾਰਡ, ਕਿਸੇ ਮਾਨਤਾ ਪ੍ਰਾਪਤ ਵਿਦਿਅਕ ਸੰਸਥਾ ਵਲੋਂ ਵਿਦਿਆਰਥੀ ਨੂੰ ਜਾਰੀ ਪਹਿਚਾਣ ਕਾਰਡ, ਪੇਂਡੂ ਇਲਾਕੇ ਦਾ ਸਰਟੀਫਿਕੇਟ, ਰਿਹਾਇਸੀ ਸਰਟੀਫਿਕੇਟ ਦਿਖਾ ਕੇ ਬਿਨਾਂ ਕਿਸੇ ਡਰ-ਭੈਅ, ਦਬਾਅ ਤੋਂ ਆਪਣੀ ਵੋਟ ਪਾ ਸਕਣਗੇ।

ਪਿਛਲੀ ਖ਼ਬਰ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਚੱਲੀ ਗੋਲੀ 'ਚ ਨੌਜਵਾਨ ਜ਼ਖ਼ਮੀ ਅਗਲੀ ਖ਼ਬਰ ਕੋਲਕਾਤਾ ਸਟੇਡੀਅਮ ਵਿਚ ਹਫੜਾ-ਦਫੜੀ ਤੋਂ ਬਾਅਦ ਰਾਜਪਾਲ ਵਲੋਂ ਪ੍ਰਬੰਧਕਾਂ ਦੀ ਨਿੰਦਾ