27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਬਲਾਕ ਸੰਮਤੀ ਹਰਸ਼ਾ ਛੀਨਾ ਅਤੇ ਚੋਗਾਵਾਂ ਲਈ ਵੋਟਿੰਗ ਦੀ ਰਫ਼ਤਾਰ ਮੱਠੀ

ਹਰਸਾ ਛੀਨਾ, (ਅੰਮ੍ਰਿਤਸਰ), 14 ਦਸੰਬਰ (ਕੜਿਆਲ)- ਜ਼ਿਲ੍ਹਾ ਅੰਮ੍ਰਿਤਸਰ ਦੀਆਂ ਦੋ ਸਰਹੱਦੀ ਬਲਾਕ ਸੰਮਤੀਆਂ ਹਰਸਾ ਛੀਨਾ ਅਤੇ ਚੌਗਾਵਾਂ ਲਈ ਅੱਜ ਹੋ ਰਹੀ ਵੋਟਿੰਗ ਵਿਚ ਵੋਟਰਾਂ ਦਾ...

ਅਜੀਤ ਡੈਸਕ 14-12-2025

ਹਰਸਾ ਛੀਨਾ, (ਅੰਮ੍ਰਿਤਸਰ), 14 ਦਸੰਬਰ (ਕੜਿਆਲ)-  ਜ਼ਿਲ੍ਹਾ ਅੰਮ੍ਰਿਤਸਰ ਦੀਆਂ ਦੋ ਸਰਹੱਦੀ ਬਲਾਕ ਸੰਮਤੀਆਂ ਹਰਸਾ ਛੀਨਾ ਅਤੇ ਚੌਗਾਵਾਂ ਲਈ ਅੱਜ ਹੋ ਰਹੀ ਵੋਟਿੰਗ ਵਿਚ ਵੋਟਰਾਂ ਦਾ ਉਤਸ਼ਾਹ ਮੱਠਾ ਦਿਖਾਈ ਦੇ ਰਿਹਾ ਹੈ ਅਤੇ ਅੱਜ ਸਵੇਰ ਤੋਂ ਹੀ ਪੋਲਿੰਗ ਦੀ ਰਫ਼ਤਾਰ ਸੁਸਤ ਰਹੀ l ਇਸ ਸੰਬੰਧੀ ਅਜੀਤ ਨਾਲ ਗੱਲਬਾਤ ਕਰਦਿਆਂ ਸ. ਜਸਬੀਰ ਸਿੰਘ ਚੋਣ ਕਾਨੂੰਗੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਸੰਮਤੀ ਚੋਗਾਵਾਂ ਅਤੇ ਹਰਸ਼ਾ ਛੀਨਾ ਲਈ ਸਵੇਰੇ 10 ਵਜੇ ਤੱਕ ਸਿਰਫ਼ 6 ਫ਼ੀਸਦੀ ਹੀ ਵੋਟਿੰਗ ਹੋਈ l
ਇੱਥੇ ਜ਼ਿਕਰ ਯੋਗ ਹੈ ਕਿ ਕਾਂਗਰਸ ਵਲੋਂ ਬਲਾਕ ਸੰਮਤੀ ਚੋਣਾਂ ਲਈ ਨਾਮਜਦਗੀਆਂ ਦਾਖਲ ਕਰਨ ਸਮੇੰ ਧੱਕੇਸ਼ਾਹੀ ਹੋਣ ਅਤੇ ਨਾਮਜਦਗੀਆਂ ਰੱਦ ਕਰਨ ਦਾ ਦੋਸ਼ ਲਗਾ ਕੇ ਵਿਧਾਨ ਸਭਾ ਹਲਕਾ ਅਜਨਾਲਾ, ਵਿਧਾਨ ਸਭਾ ਹਲਕਾ ਰਾਜਾਸਾਂਸੀ ਅਤੇ ਵਿਧਾਨ ਸਭਾ ਹਲਕਾ ਮਜੀਠਾ ਤਹਿਤ ਪੈਂਦੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਵੋਟਾਂ ਦਾ ਬਾਈਕਾਟ ਕੀਤਾ ਗਿਆ ਸੀl

ਪਿਛਲੀ ਖ਼ਬਰ ਕੈਬਿਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਆਪਣੇ ਜੱਦੀ ਪਿੰਡ ਕਟਾਰੂਚੱਕ ਵਿਚ ਆਪਣੇ ਪਰਿਵਾਰ ਸਮੇਤ ਪਾਈ ਵੋਟ ਅਗਲੀ ਖ਼ਬਰ ਡੀ.ਸੀ. ਪਟਿਆਲਾ ਵਲੋਂ ਵੋਟਿੰਗ ਪ੍ਰਕਿਰਿਆ ਦਾ ਜਾਇਜ਼ਾ,ਬਲਾਕ ਸੰਮਤੀ ਜ਼ੋਨ ਸਮੁੰਦੜਾ 'ਚ 90 ਸਾਲਾ ਔਰਤ ਨੇ ਪਾਈ ਵੋਟ