26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਜੰਡਿਆਲਾ ਗੁਰੂ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ 45 ਪ੍ਰਤੀਸ਼ਤ ਦੇ ਲਗਭਗ ਵੋਟਾਂ ਪੋਲ ਹੋਈਆਂ

ਜੰਡਿਆਲਾ ਗੁਰੂ 14 ਦਸੰਬਰ (ਪ੍ਰਮਿੰਦਰ ਸਿੰਘ ਜੋਸਨ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਅੱਜ ਹੋ ਰਹੀਆਂ ਚੋਣਾਂ ਵਿੱਚ ਵੋਟਾਂ ਪਾਉਣ ਲਈ ਲੋਕਾਂ ਵਿੱਚ ਉਤਸ਼ਾਹ ਬਹੁਤ ਘੱਟ ਦਿਖਾਈ ਦਿੱਤਾ। ਇਲਾਕੇ ਦੇ ਪਿੰਡਾਂ ਗਹਿਰੀ ਮੰਡੀ, ਵਡਾਲਾ ਜੌਹਲ, ਦੇਵੀਦਾਸਪੁਰਾ, ਭੰਗਵਾਂ, ਅਮਰਕੋਟ, ਨਿਜਰਪੁਰਾ, ਮਿਹਰਬਾਨਪੁਰਾ, ਜਾਣੀਆਂ, ਧਾਰੜ , ਤਾਰਾਗੜ੍ਹ, ਮੱਲੀਆਂ, ਬਾਲੀਆਂ ਮੰਝਪੁਰ ਅਤੇ ਹੋਰ ਪਿੰਡਾਂ ਦਾ ਦੌਰਾ ਕਰਕੇ ਵੇਖਿਆ...

ਅਜੀਤ ਡੈਸਕ 14-12-2025

ਜੰਡਿਆਲਾ ਗੁਰੂ 14 ਦਸੰਬਰ (ਪ੍ਰਮਿੰਦਰ ਸਿੰਘ ਜੋਸਨ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਅੱਜ ਹੋ ਰਹੀਆਂ ਚੋਣਾਂ ਵਿੱਚ ਵੋਟਾਂ ਪਾਉਣ ਲਈ ਲੋਕਾਂ ਵਿੱਚ ਉਤਸ਼ਾਹ ਬਹੁਤ ਘੱਟ ਦਿਖਾਈ ਦਿੱਤਾ। ਇਲਾਕੇ ਦੇ ਪਿੰਡਾਂ ਗਹਿਰੀ ਮੰਡੀ, ਵਡਾਲਾ ਜੌਹਲ, ਦੇਵੀਦਾਸਪੁਰਾ, ਭੰਗਵਾਂ, ਅਮਰਕੋਟ, ਨਿਜਰਪੁਰਾ, ਮਿਹਰਬਾਨਪੁਰਾ, ਜਾਣੀਆਂ, ਧਾਰੜ , ਤਾਰਾਗੜ੍ਹ, ਮੱਲੀਆਂ, ਬਾਲੀਆਂ ਮੰਝਪੁਰ ਅਤੇ ਹੋਰ ਪਿੰਡਾਂ ਦਾ ਦੌਰਾ ਕਰਕੇ ਵੇਖਿਆ ਗਿਆ ਕਿ ਸ਼ਾਮ ਤੱਕ ਵੋਟਾਂ ਪੈਣ ਦੇ ਸਮੇਂ ਤੱਕ ਲੋਕਾਂ ਵਿੱਚ ਰੁਝਾਨ ਘੱਟ ਦਿਖਾਈ ਦਿੱਤਾ ਅਤੇ ਟਾਂਵੇ ਟਾਂਵੇ ਲੋਕ ਆ ਕੇ ਆਪਣੇ ਸੰਵਿਧਾਨਕ ਹੱਕ ਵੋਟ ਦਾ ਇਸਤੇਮਾਲ ਕਰਕੇ ਜਾ ਰਹੇ ਸਨ ਪਰ ਕੁਝ ਥਾਵਾਂ ਨੂੰ ਛੱਡ ਕੇ ਪਹਿਲਾਂ ਵਰਗੀਆਂ ਲੋਕਾਂ ਦੀਆਂ ਕਤਾਰਾਂ ਲੱਗੀਆਂ ਦਿਖਾਈ ਨਹੀਂ ਦਿੱਤੀਆਂ ।
ਪੋਲਿੰਗ ਦਾ ਸਮਾਂ ਸਮਾਪਤ ਹੋਣ ਤੱਕ 40 ਤੋਂ 45 ਪ੍ਰਤੀਸ਼ਤ ਤੱਕ ਹੀ ਵੋਟਾਂ ਪੋਲ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ । ਕਈ ਪੋਲਿੰਗ ਬੂਥਾਂ ਤੇ ਇਸ ਤੋਂ ਵੀ ਘੱਟ ਵੋਟ ਪੋਲ ਹੋਣ ਦੀ ਜਾਣਕਾਰੀ ਹੈ ‌। ਇਲਾਕੇ ਵਿੱਚ ਵੋਟਾਂ ਅਮਨ ਸ਼ਾਂਤੀ ਨਾਲ ਹੀ ਸਮਾਪਤ ਹੋਈਆਂ ਅਤੇ ਕਿਸੇ ਜਗ੍ਹਾ ਕੋਈ ਲੜਾਈ ਝਗੜਾ ਹੋਣ ਦੀ ਜਾਣਕਾਰੀ ਨਹੀਂ ਪ੍ਰਾਪਤ ਹੋਈ ।

ਪਿਛਲੀ ਖ਼ਬਰ ਟਿੱਬਾ ਵਿੱਚ 47 ਫ਼ੀਸਦੀ ਵੋਟਾਂ ਪੋਲ ਹੋਈਆਂ ਅਗਲੀ ਖ਼ਬਰ ਤਖ਼ਤਗੜ੍ਹ ਵਿਖੇ ਬੂਥ ਨੰਬਰ 113 ਅਤੇ 114 ਵਿਚ ਕੁੱਲ 1676 ਵੋਟਾਂ ਵਿਚੋਂ 794 ਵੋਟਾਂ ਪੋਲ ਹੋਣ ਨਾਲ ਹੋਈ ਕਰੀਬ 47 ਫ਼ੀਸਦੀ...