24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-12-2025

ਆਪਸੀ ਝਗੜੇ ਦੌਰਾਨ ਇਕ ਵਿਅਕਤੀ ਦਾ ਬੇ-ਰਹਿਮੀ ਨਾਲ ਕਤਲ

ਮਜੀਠਾ, (ਅੰਮ੍ਰਿਤਸਰ), 15 ਦਸੰਬਰ (ਮਨਿੰਦਰ ਸਿੰਘ ਸੋਖੀ)- ਪਿੰਡ ਗਾਲੋਵਾਲੀ ਕਲੋਨੀ ਵਿਚ ਆਪਸੀ ਝਗੜੇ ਦੌਰਾਨ ਇਕ ਵਿਅਕਤੀ ਦਾ ਬੇ-ਰਹਿਮੀ ਨਾਲ਼ ਕਤਲ ਹੋਣ ਦਾ ਮਾਮਲਾ ਸਾਹਮਣੇ....

ਅਜੀਤ ਡੈਸਕ 15-12-2025

 ਮਜੀਠਾ, (ਅੰਮ੍ਰਿਤਸਰ), 15 ਦਸੰਬਰ (ਮਨਿੰਦਰ ਸਿੰਘ ਸੋਖੀ)-  ਪਿੰਡ ਗਾਲੋਵਾਲੀ ਕਲੋਨੀ ਵਿਚ ਆਪਸੀ ਝਗੜੇ ਦੌਰਾਨ ਇਕ ਵਿਅਕਤੀ ਦਾ ਬੇ-ਰਹਿਮੀ ਨਾਲ਼ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਗਾਲੋਵਾਲੀ ਕਲੋਨੀ ਵਿਚ ਇਕ ਘਰ ਵਿਚ ਪਾਰਟੀ ਚੱਲ ਰਹੀ ਸੀ ਕਿ ਕੁਝ ਵਿਅਕਤੀਆਂ ਦੀ ਆਪਸ ਵਿਚ ਤਕਰਾਰ ਹੋ ਗਈ ਤੇ ਕੁਝ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਇਕ ਵਿਅਕਤੀ ਸਰਬਜੀਤ ਸਿੰਘ ਉਰਫ਼ ਸਾਬੀ ਉਮਰ ਕਰੀਬ 30 ਸਾਲ ਦਾ ਕਤਲ ਕਰ ਦਿੱਤਾ ਗਿਆ।

ਮਿਲੀ ਜਾਣਕਾਰੀ ਅਨੁਸਾਰ ‌ਮ੍ਰਿਤਕ  ਆਪਣੇ ਨਾਨਕੇ ਘਰ ਵਿਚ ਰਹਿੰਦਾ ਸੀ। ਐਸ. ਐਚ. ਓ. ਕਰਮਪਾਲ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲਿਆ ਗਿਆ ਹੈ ਅਤੇ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਿਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਸਾਰੀ ਘਟਨਾ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਸੰਬੰਧੀ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ। 

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਨਾਅਰੇਬਾਜ਼ੀ ਲਈ ਸੋਨੀਆ ਗਾਂਧੀ ਮੰਗੇ ਮੁਆਫ਼ੀ- ਜੇ.ਪੀ. ਨੱਢਾ ਅਗਲੀ ਖ਼ਬਰ ਚੋਣ ਡਿਊਟੀ 'ਚ ਹਾਜ਼ਰ ਨਾ ਹੋਣ ਵਾਲੇ ਸਰਕਾਰੀ ਸਕੂਲ ਦੇ ਕਲਰਕ‌ ਖ਼ਿਲਾਫ਼ ਮੁਕੱਦਮਾ ਦਰਜ