24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-12-2025

ਰਾਹੁਲ ਗਾਂਧੀ 15 ਤੋਂ 20 ਦਸੰਬਰ ਤੱਕ ਕਰਨਗੇ ਜਰਮਨੀ ਦਾ ਦੌਰਾ

ਨਵੀਂ ਦਿੱਲੀ, 15 ਦਸੰਬਰ- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 15 ਤੋਂ 20 ਦਸੰਬਰ ਤੱਕ ਜਰਮਨੀ ਦਾ ਦੌਰਾ ਕਰਨਗੇ। ਉਹ ਜਰਮਨ ਸਰਕਾਰੀ ਅਧਿਕਾਰੀਆਂ ਅਤੇ ਉੱਥੇ ਭਾਰਤੀ ਭਾਈਚਾਰੇ...

ਅਜੀਤ ਡੈਸਕ 15-12-2025

ਨਵੀਂ ਦਿੱਲੀ, 15 ਦਸੰਬਰ- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 15 ਤੋਂ 20 ਦਸੰਬਰ ਤੱਕ ਜਰਮਨੀ ਦਾ ਦੌਰਾ ਕਰਨਗੇ। ਉਹ ਜਰਮਨ ਸਰਕਾਰੀ ਅਧਿਕਾਰੀਆਂ ਅਤੇ ਉੱਥੇ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕਰਨਗੇ। ਇਹ ਰਾਹੁਲ ਗਾਂਧੀ ਦਾ ਪਿਛਲੇ ਛੇ ਮਹੀਨਿਆਂ ਵਿਚ ਪੰਜਵਾਂ ਵਿਦੇਸ਼ੀ ਦੌਰਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਜੁਲਾਈ ਅਤੇ ਸਤੰਬਰ ਦੇ ਵਿਚਕਾਰ ਲੰਡਨ, ਮਲੇਸ਼ੀਆ, ਬ੍ਰਾਜ਼ੀਲ ਅਤੇ ਕੋਲੰਬੀਆ ਦਾ ਦੌਰਾ ਕੀਤਾ ਸੀ।

ਰਾਹੁਲ ਦੀ ਜਰਮਨੀ ਯਾਤਰਾ ਅਜਿਹੇ ਸਮੇਂ ਵਿਚ ਹੋ ਰਹੀ ਹੈ, ਜਦੋਂ ਸੰਸਦ ਦਾ ਸਰਦ ਰੁੱਤ ਸੈਸ਼ਨ (1 ਤੋਂ 19 ਦਸੰਬਰ) ਚੱਲ ਰਿਹਾ ਹੈ। ਭਾਜਪਾ ਨੇ ਰਾਹੁਲ ਦੀ ਜਰਮਨੀ ਯਾਤਰਾ ਦੀ ਆਲੋਚਨਾ ਕੀਤੀ ਹੈ। 17 ਦਸੰਬਰ ਨੂੰ ਰਾਹੁਲ ਗਾਂਧੀ ਬਰਲਿਨ, ਜਰਮਨੀ ਵਿਚ ਇਕ ਇੰਡੀਅਨ ਓਵਰਸੀਜ਼ ਕਾਂਗਰਸ ਸਮਾਗਮ ਵਿਚ ਸ਼ਾਮਿਲ ਹੋਣਗੇ। ਉਥੇ ਉਹ ਵੱਖ-ਵੱਖ ਯੂਰਪੀਅਨ ਦੇਸ਼ਾਂ ਦੇ ਕਾਂਗਰਸੀ ਨੇਤਾਵਾਂ ਨਾਲ ਮੁਲਾਕਾਤ ਕਰਨਗੇ।

ਰਾਹੁਲ ਬਰਲਿਨ ਵਿਚ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕਰਨਗੇ।

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਹਾਈ ਕੋਰਟ ’ਚ ਪਟੀਸ਼ਨ ਦਾਇਰ ਅਗਲੀ ਖ਼ਬਰ ਜਲੰਧਰ ਦੇ ਵੱਡੇ ਸਕੂਲਾਂ ਨੂੰ ਬੰ/ਬ ਨਾਲ ਉਡਾਉਣ ਦੀ ਧਮਕੀ