23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-12-2025

ਪ੍ਰਧਾਨ ਮੰਤਰੀ ਮੋਦੀ ਪਹੁੰਚੇ ਜੌਰਡਨ

ਅੱਮਾਨ (ਜੌਰਡਨ), 15 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੌਰਡਨ ਦੇ ਅੱਮਾਨ ਪਹੁੰਚੇ। ਹਵਾਈ ਅੱਡੇ 'ਤੇ ਜੌਰਡਨ ਦੇ ਪ੍ਰਧਾਨ ਮੰਤਰੀ, ਜਾਫਰ ਹਸਨ ਨੇ ਉਨ੍ਹਾਂ ਦਾ ਨਿੱਘਾ ਸਵਾਗਤ...

ਅਜੀਤ ਡੈਸਕ 15-12-2025

ਅੱਮਾਨ (ਜੌਰਡਨ), 15 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੌਰਡਨ ਦੇ ਅੱਮਾਨ ਪਹੁੰਚੇ। ਹਵਾਈ ਅੱਡੇ 'ਤੇ ਜੌਰਡਨ ਦੇ ਪ੍ਰਧਾਨ ਮੰਤਰੀ, ਜਾਫਰ ਹਸਨ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਦਿੱਲੀ ਤੋਂ ਰਵਾਨਾ ਹੋਣ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ ਕਿ ਅੱਜ ਮੈਂ ਮਹਾਰਾਜਾ ਕਿੰਗ ਅਬਦੁੱਲਾ ੀੀ ਦੇ ਸੱਦੇ 'ਤੇ ਜਾਰਡਨ ਵਿਚ ਹੋਵਾਂਗਾ। ਇਹ ਦੌਰਾ ਅਜਿਹੇ ਸਮੇਂ ਵਿਚ ਹੋ ਰਿਹਾ ਹੈ ਜਦੋਂ ਅਸੀਂ ਆਪਣੇ ਦੇਸ਼ਾਂ ਵਿਚਕਾਰ ਕੂਟਨੀਤਕ ਸੰਬੰਧਾਂ ਦੇ 75 ਸਾਲ ਮਨਾ ਰਹੇ ਹਾਂ। ਮੈਂ ਮਹਾਰਾਜਾ ਅਤੇ ਪ੍ਰਧਾਨ ਮੰਤਰੀ ਜਾਫਰ ਹਸਨ ਨਾਲ ਗੱਲਬਾਤ ਕਰਾਂਗਾ। ਮੈਂ ਐਚ.ਆਰ.ਐਚ. ਕ੍ਰਾਊਨ ਪ੍ਰਿੰਸ ਅਲ ਹੁਸੈਨ ਬਿਨ ਅਬਦੁੱਲਾ ੀੀ ਨਾਲ ਗੱਲਬਾਤ ਕਰਨ ਲਈ ਵੀ ਉਤਸੁਕ ਹਾਂ।

ਪਿਛਲੀ ਖ਼ਬਰ ਆਈਐਫਐਸ ਅਧਿਕਾਰੀ ਨਾਗੇਸ਼ ਸਿੰਘ ਨੂੰ ਕੀਤਾ ਗਿਆ ਆਸਟ੍ਰੇਲੀਆ ਵਿਚ ਭਾਰਤ ਦਾ ਅਗਲਾ ਹਾਈ ਕਮਿਸ਼ਨਰ ਅਗਲੀ ਖ਼ਬਰ ਕਰਜ਼ੇ ਤੋਂ ਪ੍ਰੇਸ਼ਾਨ ਨੇ ਫਾਹਾ ਲੈ ਕੇ ਕੀਤੀ ਆਪਣੀ ਜੀਵਨ ਲੀਲ੍ਹਾ ਸਮਾਪਤ