16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਮਸ਼ਹੂਰ ਮਲਿਆਲਮ ਅਦਾਕਾਰ ਸ਼੍ਰੀਨਿਵਾਸਨ ਦਾ ਦਿਹਾਂਤ

ਕੇਰਲ, 20 ਦਸੰਬਰ - ਮਸ਼ਹੂਰ ਮਲਿਆਲਮ ਅਦਾਕਾਰ, ਨਿਰਦੇਸ਼ਕ ਅਤੇ ਪਟਕਥਾ ਲੇਖਕ ਸ਼੍ਰੀਨਿਵਾਸਨ ਦਾ ਸ਼ਨੀਵਾਰ ਸਵੇਰੇ ਕੇਰਲ ਦੇ ਕੋਚੀ ਵਿਖੇ ਇਕ ਨਿੱਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ। ਉਹ ...

ਅਜੀਤ ਡੈਸਕ 20-12-2025

ਕੇਰਲ, 20 ਦਸੰਬਰ - ਮਸ਼ਹੂਰ ਮਲਿਆਲਮ ਅਦਾਕਾਰ, ਨਿਰਦੇਸ਼ਕ ਅਤੇ ਪਟਕਥਾ ਲੇਖਕ ਸ਼੍ਰੀਨਿਵਾਸਨ ਦਾ ਸ਼ਨੀਵਾਰ ਸਵੇਰੇ ਕੇਰਲ ਦੇ ਕੋਚੀ ਵਿਖੇ ਇਕ ਨਿੱਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ। ਉਹ 69 ਸਾਲ ਦੇ ਸਨ। ਫ਼ਿਲਮ ਇੰਡਸਟਰੀ ਦੇ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਰਾਤ ਨੂੰ ਤ੍ਰਿਪੁਨੀਥੁਰਾ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਸ਼ਨੀਵਾਰ ਸਵੇਰੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ।

ਕੰਨੂਰ ਦੇ ਰਹਿਣ ਵਾਲੇ ਸ਼੍ਰੀਨਿਵਾਸਨ ਕਈ ਸਾਲਾਂ ਤੋਂ ਕੋਚੀ ਵਿਚ ਰਹਿ ਰਹੇ ਸਨ। ਅਦਾਕਾਰੀ ਤੋਂ ਇਲਾਵਾ ਉਨ੍ਹਾਂ ਨੇ ਇਕ ਨਿਰਦੇਸ਼ਕ, ਪਟਕਥਾ ਲੇਖਕ, ਡਬਿੰਗ ਕਲਾਕਾਰ ਅਤੇ ਨਿਰਮਾਤਾ ਵਜੋਂ ਵੀ ਕੰਮ ਕੀਤਾ। ਉਨ੍ਹਾਂ ਨੇ 200 ਤੋਂ ਵੱਧ ਫ਼ਿਲਮਾਂ ਵਿਚ ਕੰਮ ਕੀਤਾ ਤੇ ਆਪਣੇ ਕਰੀਅਰ ਦੀ ਸ਼ੁਰੂਆਤ 1976 ਦੀ ਫ਼ਿਲਮ ਮਨੀਮੁਝੱਕਮ ਨਾਲ ਕੀਤੀ। ਉਨ੍ਹਾਂ ਦੇ ਦੋਵੇਂ ਪੁੱਤਰ ਵਿਨੀਤ ਸ਼੍ਰੀਨਿਵਾਸਨ ਅਤੇ ਧਿਆਨ ਸ਼੍ਰੀਨਿਵਾਸਨ ਵੀ ਅਦਾਕਾਰ ਹਨ।

ਪਿਛਲੀ ਖ਼ਬਰ ਦਿੱਲੀ ਹਵਾਈ ਅੱਡੇ 'ਤੇ ਯਾਤਰੀ ਨਾਲ ਕੁੱਟਮਾਰ, ਪਾਇਲਟ ਮੁਅੱਤਲ ਅਗਲੀ ਖ਼ਬਰ ਪਟੜੀ ਤੋਂ ਉਤਰੇ ਰੇਲਗੱਡੀ ਦੇ ਪੰਜ ਡੱਬੇ, ਅੱਠ ਹਾਥੀਆਂ ਦੀ ਮੌਤ