16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਨਿਤੀਸ਼ ਕੁਮਾਰ ਵਲੋਂ ਨਿਯੁਕਤੀ ਪੱਤਰ ਲੈਣ ਆਈ ਮੁਸਲਿਮ ਲੜਕੀ ਦਾ ਨਕਾਬ ਹਟਾਉਣ ਦੀ ਮੁਸਲਿਮ ਭਾਈਚਾਰੇ ਨੇ ਕੀਤੀ ਨਿੰਦਾ

ਸੰਗਰੂਰ 20 ਦਸੰਬਰ (ਧੀਰਜ ਪਸੌਰੀਆ) - ਪਿਛਲੇ ਦਿਨੀਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਨੌਕਰੀ ਲੈਣ ਲਈ ਨਿਯੁਕਤੀ ਪੱਤਰ ਵੰਡ ਪ੍ਰੋਗਰਾਮ ਵਿਚ ਮੁਸਲਿਮ ਭਾਈਚਾਰੇ ਦੀ ਲੜਕੀ ਦਾ...

ਅਜੀਤ ਡੈਸਕ 20-12-2025

ਸੰਗਰੂਰ 20 ਦਸੰਬਰ (ਧੀਰਜ ਪਸੌਰੀਆ) - ਪਿਛਲੇ ਦਿਨੀਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਨੌਕਰੀ ਲੈਣ ਲਈ ਨਿਯੁਕਤੀ ਪੱਤਰ ਵੰਡ ਪ੍ਰੋਗਰਾਮ ਵਿਚ ਮੁਸਲਿਮ ਭਾਈਚਾਰੇ ਦੀ ਲੜਕੀ ਦਾ ਨਕਾਬ ਹਟਾਉਣ ਦੀ ਸੰਗਰੂਰ ਦੇ ਮੁਸਲਿਮ ਭਾਈਚਾਰੇ ਨੇ ਜ਼ੋਰਦਾਰ ਨਿੰਦਾ ਕੀਤੀ ਹੈ! ਮਦੀਨਾ ਮਸਜਿਦ ਸੰਗਰੂਰ ਦੇ ਪ੍ਰਧਾਨ ਸਫੀ ਮੁਹੰਮਦ ਨੇ ਇਸ ਨੂੰ ਅਤਿ ਨਿੰਦਣਯੋਗ ਦੱਸਦਿਆਂ ਕਿਹਾ ਹੈ ਕਿ ਇਹ ਘੱਟ ਗਿਣਤੀਆਂ ਦੀ ਧਾਰਮਿਕ ਭਾਵਨਾਵਾਂ ਦਾ ਨਿਰਾਦਰ ਕਰਨਾ ਹੈ। ਉਨ੍ਹਾਂ ਕਿਹਾ ਕਿ ਨਿਯੁਕਤੀ ਪੱਤਰ ਲੈਣ ਆਈ ਮੁਸਲਿਮ ਲੜਕੀ ਦਾ ਨਕਾਬ ਹਟਾਉਣ ਅਤਿ ਨਿੰਦਣਯੋਗ ਹੈ। ਕਿਸੇ ਵੀ ਧਰਮ ਦੇ ਪਹਿਰਾਵੇ ਨੂੰ ਹੱਥ ਲਗਾਉਣਾ ਜਾਂ ਉਤਾਰਨਾ ਉਸ ਦੇ ਧਰਮ ਦੀ ਬੇਅਦਬੀ ਕਰਨਾ ਹੈ। ਨਿਤੀਸ਼ ਕੁਮਾਰ ਦੇ ਇਸ ਕਾਰੇ ਨਾਲ ਉਸ ਦੀ ਘੱਟ ਗਿਣਤੀਆਂ ਪ੍ਰਤੀ ਸੋਚ ਉਜਾਗਰ ਹੁੰਦੀ ਹੈ।ਇਸ ਕਾਰੇ ਦੀ ਪ੍ਰੋੜਤਾ ਕਰਨ ਵਾਲੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਵਲੋਂ ਇਸ ਨੂੰ ਸਹੀ ਠਹਿਰਾਉਣ ਵਿਚ ਵੀ ਘੱਟ ਗਿਣਤੀਆਂ ਪ੍ਰਤੀ ਫਿਰਕੂ ਜ਼ਹਿਰ ਦੀ ਉਜਾਗਰਤਾ ਹੀ ਹੁੰਦੀ ਹੈ। ਨਿਯੁਕਤੀ ਪੱਤਰ ਵਿਭਾਗੀ ਪਰਕਿਰਿਆ ਰਾਹੀਂ ਜਾਰੀ ਹੁੰਦੇ ਸਨ ਤੇ ਹੋਣ ਚਾਹੀਦੇ ਹਨ। ਇਹ ਸਰਕਾਰਾਂ ਦਾ ਇਸ ਤਰ੍ਹਾਂ ਨਿਯੁਕਤੀ ਪੱਤਰ ਦੇਕੇ ਸਰਕਾਰ ਦੀ ਮਸ਼ਹੂਰੀ ਕਰਨ ਲੱਗੀਆਂ ਹੋਈਆਂ ਹਨ।

ਪਿਛਲੀ ਖ਼ਬਰ ਸੰਯੋਜਨ ਕਿਸੇ ਵੀ ਚੀਜ਼ ਤੋਂ ਵੱਧ - ਟੀ-20 ਵਿਸ਼ਵ ਕੱਪ ਟੀਮ ਤੋਂ ਗਿੱਲ ਨੂੰ ਬਾਹਰ ਰੱਖਣ 'ਤੇ ਅਗਰਕਰ ਅਗਲੀ ਖ਼ਬਰ ਕਾਂਗਰਸ ਨੇ ਮਨਰੇਗਾ ਦੀ ਸ਼ੁਰੂਆਤ ਅਤੇ ਲਾਗੂ ਕਰਨ ਵਿਚ ਨਿਭਾਈ ਮੁੱਖ ਭੂਮਿਕਾ- ਸੋਨੀਆ ਗਾਂਧੀ