ਨਡਾਲਾ / ਕਪੂਰਥਲਾ , 28 ਦਸੰਬਰ ( ਰਘਬਿੰਦਰ ਸਿੰਘ) - ਪੰਜਾਬੀ ਗਾਇਕ ਬੱਬੂ ਮਾਨ ਅੱਜ ਆਪਣੀ ਟੀਮ ਨਾਲ ਸਬ ਡਵੀਜਨ ਭੁਲੱਥ ਦੇ ਪਿੰਡ ਟਾਂਡੀ ਦਾਖਲੀ ਪੁੱਜੇ ਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ । ਇਸ ਮੌਕੇ 'ਤੇ ਬੱਬੂ ਮਾਨ ਨੇ ਕਿਹਾ ਹੈ ਕਿ ਮੇਰੀ ਵਲੋਂ ਇਹ ਨਿੱਕੀ ਜਿਹੀ ਸੇਵਾ ਕੀਤੀ ਜਾ ਰਹੀ ਹੈ , ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਦੇਵੇ। ਇਸ ਮੌਕੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦਿਆਂ ਬੱਬੂ ਮਾਨ ਨੇ ਆਖਿਆ ਕਿ ਇਹ ਸੇਵਾ ਚੱਲਦੀ ਰਹਿਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਜਦੋਂ ਵੀ ਕੋਈ ਆਫਤ ਆਵੇ ਤਾਂ ਸਾਰਿਆਂ ਦਾ ਜੁੜ ਜਾਣਾ ਹੀ ਜ਼ਰੂਰੀ ਹੋ ਜਾਂਦਾ ਹੈ . ਉਨ੍ਹਾਂ ਕਿਹਾ ਕਿ ਇਹ ਮਦਦ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਆਖਿਆ ਕਿ ਜਿੰਨਾ ਹੋ ਸਕੇ ਸਾਨੂੰ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ ।
ਤਾਜ਼ਾ ਖ਼ਬਰਾਂ
Free
ਪੰਜਾਬੀ ਗਾਇਕ ਬੱਬੂ ਮਾਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ
ਨਡਾਲਾ / ਕਪੂਰਥਲਾ , 28 ਦਸੰਬਰ ( ਰਘਬਿੰਦਰ ਸਿੰਘ) - ਪੰਜਾਬੀ ਗਾਇਕ ਬੱਬੂ ਮਾਨ ਅੱਜ ਆਪਣੀ ਟੀਮ ਨਾਲ ਸਬ ਡਵੀਜਨ ਭੁਲੱਥ ਦੇ ਪਿੰਡ ਟਾਂਡੀ ਦਾਖਲੀ ਪੁੱਜੇ ਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ...
ਅਜੀਤ ਡੈਸਕ
28-12-2025