23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-01-2026

ਆਨੰਦ ਮੈਰਿਜ ਐਕਟ ਲਾਗੂ ਕਰਨ ਲਈ ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਵਲੋਂ ਮੁੱਖ ਮੰਤਰੀ ਨਿਤਿਸ਼ ਕੁਮਾਰ ਦਾ ਧੰਨਵਾਦ

ਪਟਨਾ, 18 ਜਨਵਰੀ - ਬਿਹਾਰ ਦੀ ਨਿਤਿਸ਼ ਸਰਕਾਰ ਨੇ ਸਿੱਖ ਸਮੁਦਾਇ ਦੀ ਇਕ ਹੋਰ ਮੰਗ ਪੂਰੀ ਕਰਦੇ ਹੋਏ ਰਾਜ ਵਿਚ ਆਨੰਦ ਮੈਰਿਜ ਐਕਟ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਵਿਚ ਹੁਣ ਬਿਹਾਰ ਵਿਚ ਵੀ ਸਿੱਖਾਂ ਦੇ ਵਿਆਹ ਆਨੰਦ ਮੈਰਿਜ...

ਅਜੀਤ ਡੈਸਕ 18-01-2026

ਪਟਨਾ, 18 ਜਨਵਰੀ - ਬਿਹਾਰ ਦੀ ਨਿਤਿਸ਼ ਸਰਕਾਰ ਨੇ ਸਿੱਖ ਸਮੁਦਾਇ ਦੀ ਇਕ ਹੋਰ ਮੰਗ ਪੂਰੀ ਕਰਦੇ ਹੋਏ ਰਾਜ ਵਿਚ ਆਨੰਦ ਮੈਰਿਜ ਐਕਟ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਵਿਚ ਹੁਣ ਬਿਹਾਰ ਵਿਚ ਵੀ ਸਿੱਖਾਂ ਦੇ ਵਿਆਹ ਆਨੰਦ ਮੈਰਿਜ ਐਕਟ ਅਧੀਨ ਰਜਿਸਟਰਡ ਹੋ ਸਕਣਗੇ। ਰਾਜ ਵਿਚ ਇਸ ਐਕਟ ਨੂੰ ਲਾਗੂ ਕਰਨ ਲਈ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਬਿਹਾਰ ਘੱਟ ਗਿਣਤੀ ਕਮੇਟੀ ਦੇ ਮੈਂਬਰ ਲਖਵਿੰਦਰ ਸਿੰਘ ਤੋਂ ਲੈ ਕੇ ਹੋਰ ਸਿੱਖ ਜਥੇਬੰਦੀਆਂ ਦੁਆਰਾ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਹੋਰ ਰਾਜ਼ਾਂ ਦੀ ਤਰਾਂ ਬਿਹਾਰ ਵੀ ਆਨੰਦ ਮੈਰਿਜ ਐਕਟ ਲਾਗੂ ਕੀਤਾ ਜਾਵੇ। ਬਿਹਾਰ ਸਰਕਾਰ ਵਲੋਂ ਇਸ ਨੂੰ ਲਾਗੂ ਕਰ ਦਿੱਤਾ ਗਿਆ ਹੈ ਤਾਂ ਇਸ 'ਤੇ ਤਖਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਜਨਰਲ ਸਕੱਤਰ ਇੰਦਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ, ਮੀਤ ਪ੍ਰਧਾਨ ਗੁਰਵਿੰਦਰ ਸਿੰਘ, ਸਕੱਤਰ ਹਰਬੰਸ ਸਿੰਘ ਸਮੇਤ ਸਮੂਹ ਕਮੇਟੀ ਮੈਂਬਰਾਂ ਨੇ ਬਿਹਾਰ ਸਰਕਾਰ ਅਤੇ ਖ਼ਾਸ ਤੌਰ 'ਤੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦਾ ਧੰਨਵਾਦ ਕੀਤਾ।

ਪਿਛਲੀ ਖ਼ਬਰ ਧੁੰਦ ਕਾਰਨ ਟਰੱਕ ਨਾਲ ਟਕਰਾਈ ਪੀ.ਆਰ.ਟੀ.ਸੀ. ਦੀ ਬੱਸ, 40 ਦੇ ਕਰੀਬ ਸਵਾਰੀਆਂ ਜ਼ਖ਼ਮੀ ਅਗਲੀ ਖ਼ਬਰ ਅਸਾਮ : ਪ੍ਰਧਾਨ ਮੰਤਰੀ ਮੋਦੀ ਕਾਜ਼ੀਰੰਗਾ ਐਲੀਵੇਟਿਡ ਕੋਰੀਡੋਰ ਦਾ ਰੱਖਣਗੇ ਨੀਂਹ ਪੱਥਰ, ਅੰਮ੍ਰਿਤ ਭਾਰਤ ਟ੍ਰੇਨਾਂ ਨੂੰ ਦਿ...