23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-01-2026

ਧੁੰਦ ਦੇ ਕਾਰਨ ਖੜੇ ਟਰੱਕ ਨਾਲ ਤਿੰਨ ਕਾਰਾਂ, ਪੀ.ਆਰ.ਟੀ.ਸੀ. ਦੀ ਬੱਸ ਦੀ ਟੱਕਰ, ਕਈ ਸਵਾਰੀਆਂ ਜ਼ਖਮੀ

ਰਾਜਪੁਰਾ (ਪਟਿਆਲਾ), 18 ਜਨਵਰੀ - ਰਾਜਪੁਰਾ ਅੰਬਾਲਾ ਦਿੱਲੀ ਨੈਸ਼ਨਲ ਹਾਈਵੇ 'ਤੇ ਧੁੰਦ ਦੇ ਕਾਰਨ ਖੜੇ ਟਰੱਕ ਨਾਲ ਤਿੰਨ ਕਾਰਾਂ, ਇਕ ਪੀ.ਆਰ.ਟੀ.ਸੀ. ਦੀ ਬੱਸ ਦੀ ਟੱਕਰ ਹੋ ਗਈ। ਹਾਦਸੇ ਵਿਚ ਕਈ ਸਵਾਰੀਆਂ

ਅਜੀਤ ਡੈਸਕ 18-01-2026

ਰਾਜਪੁਰਾ (ਪਟਿਆਲਾ), 18 ਜਨਵਰੀ - ਰਾਜਪੁਰਾ ਅੰਬਾਲਾ ਦਿੱਲੀ ਨੈਸ਼ਨਲ ਹਾਈਵੇ 'ਤੇ ਧੁੰਦ ਦੇ ਕਾਰਨ ਖੜੇ ਟਰੱਕ ਨਾਲ ਤਿੰਨ ਕਾਰਾਂ, ਇਕ ਪੀ.ਆਰ.ਟੀ.ਸੀ. ਦੀ ਬੱਸ ਦੀ ਟੱਕਰ ਹੋ ਗਈ। ਹਾਦਸੇ ਵਿਚ ਕਈ ਸਵਾਰੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲਕਰਵਾਇਆ ਗਿਆ। । ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਜਦਕਿ ਬੱਸ ਅਤੇ ਕਾਰਾਂ ਚੱਕਨਾਚੂਰ ਹੋ ਗਈਆਂ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿਚ ਪਹੁੰਚਾਇਆ। ਹਾਦਸੇ ਕਾਰਨ ਸੜਕ 'ਤੇ ਜਾਮ ਵੀ ਲੱਗਿਆ ਅਤੇ ਰਸਤਾ ਬਦਲ ਕੇ ਕਾਰਾਂ ਬੱਸਾਂ ਵਾਲਿਆਂ ਨੂੰ ਭੇਜਿਆ ਗਿਆ। 

ਪਿਛਲੀ ਖ਼ਬਰ ਵਿਧਾਇਕ ਡਾ. ਸੁੱਖੀ ਵਲੋਂ ਕੈਬਨਿਟ ਰੈਂਕ ਤੋਂ ਅਸਤੀਫ਼ਾ ਅਗਲੀ ਖ਼ਬਰ ਅਸਾਮ : ਪ੍ਰਧਾਨ ਮੰਤਰੀ ਮੋਦੀ ਨੇ ਕਾਜ਼ੀਰੰਗਾ ਐਲੀਵੇਟਿਡ ਕੋਰੀਡੋਰ ਦਾ ਰੱਖਿਆ ਨੀਂਹ ਪੱਥਰ, ਦੋ ਅੰਮ੍ਰਿਤ ਭਾਰਤ ਰੇਲ ਗੱਡੀਆ...