24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-01-2026

ਕਾਰ ਚਾਲਕ ਨੇ ਡਿਵਾਈਡਰਾਂ ’ਤੇ ਸਫਾਈ ਕਰ ਰਹੇ ਮਜ਼ਦੂਰਾਂ ਨੂੰ ਕੁਚਲਿਆ, ਇਕ ਦੀ ਮੌਤ, ਕਈ ਜ਼ਖਮੀ

ਬੱਧਨੀ ਕਲਾਂ, 19 ਜਨਵਰੀ (ਸੰਜੀਵ ਕੋਛੜ)-ਮੋਗਾ ਬਰਨਾਲਾ ਨੈਸ਼ਨਲ ਹਾਈਵੇ ’ਤੇ ਪੈਂਦੇ ਪਿੰਡ ਬੁੱਟਰ ਕਲਾਂ ਵਿਖੇ ਮੋਗਾ ਸਾਈਡ ਤੋਂ ਬਰਨਾਲਾ ਸਾਈਡ ਵੱਲ ਆ ਰਹੀ ਤੇਜ਼ ਰਫਤਾਰ ਐਕਸ .ਯੂ.ਵੀ ਮਹਿੰਦਰਾ ਕਾਰ ਨੇ...

ਅਜੀਤ ਡੈਸਕ 19-01-2026

ਬੱਧਨੀ ਕਲਾਂ, 19 ਜਨਵਰੀ (ਸੰਜੀਵ ਕੋਛੜ)-ਮੋਗਾ ਬਰਨਾਲਾ ਨੈਸ਼ਨਲ ਹਾਈਵੇ ’ਤੇ ਪੈਂਦੇ ਪਿੰਡ ਬੁੱਟਰ ਕਲਾਂ ਵਿਖੇ ਮੋਗਾ ਸਾਈਡ ਤੋਂ ਬਰਨਾਲਾ ਸਾਈਡ ਵੱਲ ਆ ਰਹੀ ਤੇਜ਼ ਰਫਤਾਰ ਐਕਸ .ਯੂ.ਵੀ ਮਹਿੰਦਰਾ ਕਾਰ ਨੇ ਸੜਕ ਡਿਵਾਈਡਰਾਂ ’ਤੇ ਸਫਾਈ ਦਾ ਕੰਮ ਕਰ ਰਹੇ ਵਿਅਕਤੀਆਂ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਨਾਲ ਇਕ ਦੀ ਮੌਤ ਅਤੇ 2 ਵਿਅਕਤੀ ਜ਼ਖਮੀ ਹੋ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਚਹਿਲ ਨੇ ਦੱਸਿਆ ਕਿ ਜਗਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਖੁਸ਼ਹਾਲਪੁਰਾ ਐਕਸ. ਯੂ.ਵੀ ਮਹਿੰਦਰਾ ਕਾਰ ’ਤੇ ਮੋਗਾ ਵਾਲੇ ਪਾਸਿਓ ਆ ਰਿਹਾ ਸੀ ਕਿ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਸੜਕਾਂ ਦੇ ਡਿਵਾਈਡਰਾਂ ’ਤੇ ਲੇਬਰ ਸਫਾਈ ਦਾ ਕੰਮ ਕਰ ਰਹੀ ਸੀ ਕਿ ਗੱਡੀ ਨੇ ਇਨ੍ਹਾਂ ਮਜ਼ਦੂਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਹਾਦਸੇ ਦੌਰਾਨ ਮਹਿੰਦਰ ਸਿੰਘ (65) ਪੁੱਤਰ ਸਾਗਰ ਸਿੰਘ ਵਾਸੀ ਬੁੱਟਰ ਕਲਾਂ ਦੀ ਮੌਤ ਹੋ ਗਈ ਅਤੇ ਦਰਸ਼ਨ ਸਿੰਘ ਵਾਸੀ ਬੁੱਟਰ ਅਤੇ ਠੇਕੇਦਾਰ ਦਵਿੰਦਰ ਸਿੰਘ ਵਾਸੀ ਧਰਮਕੋਟ ਜ਼ਖਮੀ ਹੋ ਗੲ,ੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਇਲਾਜ ਲਈ ਭੇਜਿਆ ਗਿਆ ਹੈ। ਪੁਲਿਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਕਾਰ ਨੂੰ ਆਪਣੇ ਕਬਜੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

ਪਿਛਲੀ ਖ਼ਬਰ ਨੰਦੇੜ ’ਚ 24 ਤੇ 25 ਜਨਵਰੀ ਨੂੰ ਹੋਣਗੇ ਧਾਰਮਿਕ ਸਮਾਗਮ, ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ ਸ਼ਿਰਕਤ ਅਗਲੀ ਖ਼ਬਰ ਨਵੀਂ ਦਿੱਲੀ ਪੁੱਜੇ ਯੂ.ਏ.ਈ. ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਸਵਾਗਤ