24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਛੱਤੀਸਗੜ੍ਹ: ਸਟੀਲ ਪਲਾਂਟ ’ਚ ਧਮਾਕਾ, ਛੇ ਮਜ਼ਦੂਰਾਂ ਦੀ ਮੌਤ

ਰਾਏਪੁਰ, 22 ਜਨਵਰੀ - ਛੱਤੀਸਗੜ੍ਹ ਦੇ ਭਾਟਾਪਾੜਾ ਜ਼ਿਲ੍ਹੇ ਦੇ ਬਲੋਦਾਬਾਜ਼ਾਰ ਵਿਚ ਇਕ ਸਟੀਲ ਪਲਾਂਟ ਵਿਚ ਅੱਜ ਵੱਡਾ ਹਾਦਸਾ ਵਾਪਰ ਗਿਆ। ਕਲੀਨਿਕਲ ਫਰਨੇਸ ਦੌਰਾਨ ਹੋਏ ਧਮਾਕੇ ਵਿਚ...

ਅਜੀਤ ਡੈਸਕ 22-01-2026

ਰਾਏਪੁਰ, 22 ਜਨਵਰੀ - ਛੱਤੀਸਗੜ੍ਹ ਦੇ ਭਾਟਾਪਾੜਾ ਜ਼ਿਲ੍ਹੇ ਦੇ ਬਲੋਦਾਬਾਜ਼ਾਰ ਵਿਚ ਇਕ ਸਟੀਲ ਪਲਾਂਟ ਵਿਚ ਅੱਜ ਵੱਡਾ ਹਾਦਸਾ ਵਾਪਰ ਗਿਆ। ਕਲੀਨਿਕਲ ਫਰਨੇਸ ਦੌਰਾਨ ਹੋਏ ਧਮਾਕੇ ਵਿਚ ਛੇ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਪੰਜ ਹੋਰ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਪਹਿਲਾਂ ਭਾਟਾਪਾੜਾ ਕਮਿਊਨਿਟੀ ਹੈਲਥ ਸੈਂਟਰ ਭੇਜਿਆ ਗਿਆ।

ਮੁੱਢਲੀ ਸਹਾਇਤਾ ਪ੍ਰਾਪਤ ਤੋਂ ਬਾਅਦ ਉਨ੍ਹਾਂ ਨੂੰ ਬਿਲਾਸਪੁਰ ਰੈਫ਼ਰ ਕਰ ਦਿੱਤਾ ਗਿਆ। ਇਸ ਹਾਦਸੇ ਕਾਰਨ ਭਾਟਾਪਾੜਾ ਪੇਂਡੂ ਪੁਲਿਸ ਸਟੇਸ਼ਨ ਅਧੀਨ ਆਉਂਦੇ ਪਿੰਡ ਬਕੁਲਾਹੀ ਵਿਚ ਸਥਿਤ ਪਲਾਂਟ ਵਿਚ ਦਹਿਸ਼ਤ ਅਤੇ ਹਫੜਾ-ਦਫੜੀ ਮਚ ਗਈ। ਇਕ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਦੀ ਜਾਣਕਾਰੀ ਮਿਲਣ 'ਤੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ।

ਪਿਛਲੀ ਖ਼ਬਰ ਪੰਜਾਬ ’ਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਅਗਲੀ ਖ਼ਬਰ ‘ਆਪ’ ਇਕੱਲੇ ਤੌਰ ’ਤੇ ਲੜੇਗੀ ਚੰਡੀਗੜ੍ਹ ਮੇਅਰ ਦੀ ਚੋਣ- ਪ੍ਰਭਾਰੀ ਜਰਨੈਲ ਸਿੰਘ