24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਟੋਲ ਪਲਾਜ਼ਾ ਢਿੱਲਵਾਂ ਵਿਖੇ ਵਾਹਨਾਂ ਦਾ ਭਾਰੀ ਜਾਮ

ਢਿੱਲਵਾਂ, 24 ਜਨਵਰੀ (ਪ੍ਰਵੀਨ ਕੁਮਾਰ,ਗੋਬਿੰਦ ਸੁਖੀਜਾ)- ਦਰਿਆ ਬਿਆਸ ਵਿਖੇ ਮੂਰਤੀ ਵਿਸਰਜਿਤ ਕਰਨ ਜਾ ਰਹੇ ਪ੍ਰਵਾਸੀ ਕਾਮਿਆਂ ਵਲੋਂ ਵੱਡੀ ਗਿਣਤੀ ’ਚ ਵੱਖ ਵੱਖ ਸਾਧਨਾਂ ਰਾਹੀਂ ਉੱਥੇ ਜਾਣ ਨਾਲ ਟੋਲ ਪਲਾਜ਼ਾ ਢਿੱਲਵਾਂ ...

ਅਜੀਤ ਡੈਸਕ 24-01-2026

ਢਿੱਲਵਾਂ, 24 ਜਨਵਰੀ (ਪ੍ਰਵੀਨ ਕੁਮਾਰ,ਗੋਬਿੰਦ ਸੁਖੀਜਾ)- ਦਰਿਆ ਬਿਆਸ ਵਿਖੇ ਮੂਰਤੀ ਵਿਸਰਜਿਤ ਕਰਨ ਜਾ ਰਹੇ ਪ੍ਰਵਾਸੀ ਕਾਮਿਆਂ ਵਲੋਂ ਵੱਡੀ ਗਿਣਤੀ ’ਚ ਵੱਖ ਵੱਖ ਸਾਧਨਾਂ ਰਾਹੀਂ ਉੱਥੇ ਜਾਣ ਨਾਲ ਟੋਲ ਪਲਾਜ਼ਾ ਢਿੱਲਵਾਂ ਵਿਖੇ ਵਾਹਨਾਂ ਦਾ ਭਾਰੀ ਰਸ਼ ਹੈ, ਜਿਸ ਨਾਲ ਜਾਮ ਵਰਗੀ ਸਥਿਤੀ ਬਣੀ ਹੋਈ ਹੈ। ਦੱਸਣਯੋਗ ਹੈ ਕਿ ਬਸੰਤ ਪੰਚਮੀ ਤੋਂ ਬਾਅਦ ਆਉਣ ਵਾਲੇ ਮਾਤਾ ਸਰਸਵਤੀ ਦੇ ਇਸ ਤਿਉਹਾਰ ਨਾਲ ਜੀ ਟੀ ਰੋਡ ਅਤੇ ਦਰਿਆ ਬਿਆਸ ਨਜ਼ਦੀਕ ਵੱਡੀ ਗਿਣਤੀ ’ਚ ਵਾਹਨਾਂ ਦੇ ਪਹੁੰਚਣ ਨਾਲ ਭਾਰੀ ਜਾਮ ਲੱਗ ਰਿਹਾ ਹੈ ਤੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਿਛਲੀ ਖ਼ਬਰ ਖਰਾਬ ਮੌਸਮ ਕਾਰਨ ਏਅਰ ਇੰਡੀਆ ਨੇ 25-26 ਜਨਵਰੀ ਲਈ ਨਿਊਯਾਰਕ, ਨੇਵਾਰਕ ਉਡਾਣਾਂ ਕੀਤੀਆਂ ਰੱਦ ਅਗਲੀ ਖ਼ਬਰ ਬੈਂਕਾਂ ਵਲੋਂ 27 ਨੂੰ ਦੇਸ਼ ਵਿਆਪੀ ਹੜਤਾਲ