30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਢਿੱਲਵਾਂ ਪੁਲਿਸ ਨੂੰ ਮਿਲੀ ਅਣਪਛਾਤੀ ਲਾ.ਸ਼

ਢਿੱਲਵਾਂ, 26 ਜਨਵਰੀ (ਗੋਬਿੰਦ ਸੁਖੀਜਾ, ਪਰਵੀਨ ਕੁਮਾਰ)- ਢਿੱਲਵਾਂ ਪੁਲਿਸ ਨੂੰ ਅੱਜ ਸਵੇਰੇ ਇਕ ਅਣਪਛਾਤੀ ਲਾਸ਼ ਮਿਲੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਢਿੱਲਵਾਂ ਦੇ ਮੁਖੀ...

ਅਜੀਤ ਡੈਸਕ 26-01-2026

 ਢਿੱਲਵਾਂ, 26 ਜਨਵਰੀ (ਗੋਬਿੰਦ ਸੁਖੀਜਾ, ਪਰਵੀਨ ਕੁਮਾਰ)- ਢਿੱਲਵਾਂ ਪੁਲਿਸ ਨੂੰ ਅੱਜ ਸਵੇਰੇ ਇਕ ਅਣਪਛਾਤੀ ਲਾਸ਼ ਮਿਲੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਢਿੱਲਵਾਂ ਦੇ ਮੁਖੀ ਦਲਵਿੰਦਰਵੀਰ ਸਿੰਘ ਅਤੇ ਐਸ. ਆਈ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਫੋਨ ਆਇਆ ਕਿ ਢਿੱਲਵਾਂ ਜੀ. ਟੀ. ਰੋਡ ਪਿੰਡ ਗਾਜੀ ਗਡਾਣਾ ਲਾਗੇ ਸੁਭਾਨਪੁਰ ਤੋਂ ਅੰਮ੍ਰਿਤਸਰ ਰੋਡ ’ਤੇ ਇਕ ਵਿਅਕਤੀ ਦੀ ਲਾਸ਼ ਪਈ ਹੈ, ਪੁਲਿਸ ਪਾਰਟੀ ਜਦੋਂ ਮੌਕੇ ’ਤੇ ਪਹੁੰਚੀ ਤਾਂ ਦੇਖਿਆ ਕਿ ਉਕਤ ਵਿਅਕਤੀ ਦੀ ਉਮਰ ਕਰੀਬ 50 ਤੋਂ 60 ਸਾਲ ਅਤੇ ਦੇਖਣ ਨੂੰ ਪ੍ਰਵਾਸੀ ਮਜ਼ਦੂਰ ਲੱਗਦਾ ਸੀ, ਉਸ ਪਾਸੋਂ ਕੋਈ ਪਛਾਣ ਪੱਤਰ ਨਹੀਂ ਮਿਲ਼ਿਆ। ਪੁਲਿਸ ਨੇ ਲਾਸ਼ ਨੂੰ 72 ਘੰਟਿਆਂ ਲਈ ਮੋਰਚਰੀ ਵਿਚ ਰੱਖਵਾ ਦਿੱਤਾ ਹੈ।

ਪਿਛਲੀ ਖ਼ਬਰ ਆਪਣੇ ਹੱਕਾਂ ਲਈ ਅੱਜ ਵੀ ਲੜ ਰਿਹੈ ਪੰਜਾਬ- ਮੁੱਖ ਮੰਤਰੀ ਅਗਲੀ ਖ਼ਬਰ ਮਿਲਾਨ ਵਿਖੇ ਮਨਾਇਆ ਭਾਰਤ ਦਾ 77ਵਾਂ ਗਣਤੰਤਰਤਾ ਦਿਵਸ