05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਰਾਹੁਲ ਗਾਂਧੀ ਵਲੋਂ ਰਵਨੀਤ ਸਿੰਘ ਬਿੱਟੂ ਵਿਰੁੱਧ ਦਿੱਤੇ ਬਿਆਨ ਨੂੰ ਲੈ ਕੇ ਭਾਜਪਾ ਵਰਕਰਾਂ ਦਾ ਪ੍ਰਦਰਸ਼ਨ

ਨਵੀਂ ਦਿੱਲੀ, 4 ਫਰਵਰੀ - ਭਾਜਪਾ ਵਰਕਰਾਂ ਨੇ ਲੋਕ ਸਭਾ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਿਰੁੱਧ ਦਿੱਤੇ ਬਿਆਨ ਵਿਰੁੱਧ ਪ੍ਰਦਰਸ਼ਨ...

ਅਜੀਤ ਡੈਸਕ 04-02-2026

 ਨਵੀਂ ਦਿੱਲੀ, 4 ਫਰਵਰੀ - ਭਾਜਪਾ ਵਰਕਰਾਂ ਨੇ ਲੋਕ ਸਭਾ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਿਰੁੱਧ ਦਿੱਤੇ ਬਿਆਨ ਵਿਰੁੱਧ ਪ੍ਰਦਰਸ਼ਨ ਕੀਤਾ। ਦੱਸ ਦਈਏ ਕਿ ਅੱਜ ਜਿਵੇਂ ਹੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਮਕਰ ਦੁਆਰ ਵਿਖੇ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਸੰਸਦ ਮੈਂਬਰਾਂ ਕੋਲੋਂ ਲੰਘ ਰਹੇ ਸਨ ਤਾਂ ਲੋਕ ਸਭਾ ਦੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਦੇਖੋ ਇਥੋਂ ਇਕ ਗੱਦਾਰ ਨਿਕਲ ਰਿਹਾ ਹੈ। ਉਸ ਦੇ ਚਿਹਰੇ ਵੱਲ ਦੇਖੋ।
ਰਾਹੁਲ ਗਾਂਧੀ ਨੇ ਹੱਥ ਮਿਲਾਉਣ ਦੀ ਪੇਸ਼ਕਸ਼ ਕਰਦੇ ਹੋਏ ਕਿਹਾ, ਹੈਲੋ ਭਰਾ, ਮੇਰੇ ਗੱਦਾਰ ਦੋਸਤ। ਚਿੰਤਾ ਨਾ ਕਰੋ, ਤੁਸੀਂ (ਕਾਂਗਰਸ ਵਿੱਚ) ਵਾਪਸ ਆ ਜਾਓਗੇ।
"ਦੇਸ਼ ਦੇ ਦੁਸ਼ਮਣ..," ਇਹ ਕਹਿੰਦੇ ਹੋਏ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਉਨ੍ਹਾਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਤੇ ਦੋਵੇਂ ਆਗੂ ਇਕ ਦੂਜੇ ਨਾਲ ਗੱਲ ਕਰਦੇ ਦਿਖਾਈ ਦਿੱਤੇ।

ਪਿਛਲੀ ਖ਼ਬਰ ਕੋਈ ਵੀ ਆਮ ਨਾਗਰਿਕ, ਕੋਈ ਵੀ ਨੇਤਾ ਪ੍ਰਧਾਨ ਮੰਤਰੀ ਨੂੰ ਸਵਾਲ ਨਹੀਂ ਕਰ ਸਕਦਾ - ਔਜਲਾ ਅਗਲੀ ਖ਼ਬਰ ਥਾਣਾ ਸੰਗਤ ਦੇ ਪਿੰਡ ਗੁਰੂਸਰ ਸੈਣੇਵਾਲਾ ਵਿਖੇ ਚੱਲੀਆਂ ਗੋਲੀਆਂ