23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਕਮਲ ਭਾਬੀ ਕਤਲਕਾਂਡ 'ਚ ਲੋੜੀਂਦੇ ਰਣਜੀਤ ਸਿੰਘ ਨੂੰ ਬਠਿੰਡਾ ਪੁਲਿਸ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ

ਬਠਿੰਡਾ, 7 ਫਰਵਰੀ (ਸੱਤਪਾਲ ਸਿੰਘ ਸਿਵੀਆਂ)- ਸੋਸ਼ਲ ਮੀਡੀਆ ਇੰਨਫਿਲੂਏਂਸਰ ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਕਤਲਕਾਂਡ 'ਚ ਲੋੜੀਂਦੇ ਕਥਿਤ ਦੋਸ਼ੀ ਨੂੰ ਬੀਤੇ ਦਿਨੀਂ ਅੰਮ੍ਰਿਤਸਰ ਪੁਲਿਸ...

ਅਜੀਤ ਡੈਸਕ 07-02-2026

ਬਠਿੰਡਾ, 7 ਫਰਵਰੀ (ਸੱਤਪਾਲ ਸਿੰਘ ਸਿਵੀਆਂ)- ਸੋਸ਼ਲ ਮੀਡੀਆ ਇੰਨਫਿਲੂਏਂਸਰ ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਕਤਲਕਾਂਡ 'ਚ ਲੋੜੀਂਦੇ ਕਥਿਤ ਦੋਸ਼ੀ ਨੂੰ ਬੀਤੇ ਦਿਨੀਂ ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ, ਜਿਸ ਨੂੰ ਬਠਿੰਡਾ ਪੁਲਿਸ ਅੰਮ੍ਰਿਤਸਰ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਹੈ। ਉਸ ਦੀ ਕਮਲ ਕਤਲ ਸੰਬੰਧੀ ਥਾਣਾ ਕੈਂਟ ਵਿਚ ਦਰਜ ਮੁਕੱਦਮੇ ਵਿਚ ਗ੍ਰਿਫਤਾਰ ਪਾਉਣ ਉਪਰੰਤ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। 

ਜ਼ਿਕਰਯੋਗ ਹੈ ਕਿ ਰਣਜੀਤ ਨੇ ਕਮਲ ਭਾਬੀ ਕਤਲ ਦੇ ਕਥਿੱਤ ਮੁੱਖ ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਘਟਨਾ ਬਾਅਦ ਦੁਬਈ ਭੱਜਣ ਵਿਚ ਮਦਦ ਕੀਤੀ ਸੀ ਤੇ ਖੁਦ ਲੰਬੇ ਸਮੇਂ ਤੋਂ ਫਰਾਰ ਚੱਲਿਆ ਆ ਰਿਹਾ ਸੀ। ਕਮਲ ਦਾ ਕਤਲ ਪਿਛਲੇ ਸਾਲ 10-11 ਜੂਨ ਨੂੰ ਕੀਤਾ ਗਿਆ ਸੀ ਤੇ ਉਸ ਦੀ ਲਾਸ਼ ਬਠਿੰਡਾ ਦੀ ਇਕ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਅੰਦਰੋਂ ਕਮਲ ਦੀ ਗੱਡੀ 'ਚੋਂ ਮਿਲੀ ਸੀ। 

ਪਿਛਲੀ ਖ਼ਬਰ ‘ਆਪ’ ਨੂੰ ਲੱਕੀ ਓਬਰਾਏ ਦੀ ਹੋਵੇਗੀ ਕਮੀ ਮਹਿਸੂਸ- ਮਹਿੰਦਰ ਭਗਤ ਅਗਲੀ ਖ਼ਬਰ ਮਾਨਸਾ ਵਿਖੇ ਟਰੱਕ ਤੇ ਕਾਰ ਦੀ ਟੱਕਰ ਹੋਣ ਨਾਲ 4 ਵਿਅਕਤੀਆਂ ਦੀ ਮੌਤ