24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-02-2026

ਜਿਸ ਕਿਤਾਬ ਬਾਰੇ ਗੱਲ ਹੋ ਰਹੀ ਹੈ, ਉਸਦੇ ਲੇਖਕ ਨੂੰ ਭਾਜਪਾ ਨੇ ਹੀ ਤਾਂ ਆਰਮੀ ਚੀਫ ਬਣਾਇਆ ਸੀ- ਸਚਿਨ ਪਾਇਲਟ

ਨਵੀਂ ਦਿੱਲੀ, 10 ਫਰਵਰੀ (ਏ.ਐਨ.ਆਈ.)-ਕਾਂਗਰਸ ਨੇਤਾ ਸਚਿਨ ਪਾਇਲਟ ਨੇ ਕਿਹਾ, "ਜਿਸ ਕਿਤਾਬ ਬਾਰੇ ਗੱਲ ਹੋ ਰਹੀ ਹੈ, ਉਸਦਾ ਲੇਖਕ ਕੌਣ ਹੈ? ਇਸਦਾ ਲੇਖਕ ਉਹ ਵਿਅਕਤੀ ਹੀ ਹੈ, ਜਿਸਨੂੰ...

ਅਜੀਤ ਡੈਸਕ 10-02-2026

ਨਵੀਂ ਦਿੱਲੀ, 10 ਫਰਵਰੀ (ਏ.ਐਨ.ਆਈ.)-ਕਾਂਗਰਸ ਨੇਤਾ ਸਚਿਨ ਪਾਇਲਟ ਨੇ ਕਿਹਾ, "ਜਿਸ ਕਿਤਾਬ ਬਾਰੇ ਗੱਲ ਹੋ ਰਹੀ ਹੈ, ਉਸਦਾ ਲੇਖਕ ਕੌਣ ਹੈ? ਇਸਦਾ ਲੇਖਕ ਉਹ ਵਿਅਕਤੀ ਹੀ ਹੈ, ਜਿਸਨੂੰ ਇਸ ਸਰਕਾਰ ਨੇ ਫੌਜ ਮੁਖੀ ਬਣਾਇਆ ਸੀ। ਫੌਜ ਮੁਖੀ ਦੇਸ਼ ਵਿਚ ਇਕ ਸਤਿਕਾਰਤ ਅਹੁਦਾ ਹੈ। ਜੇਕਰ ਉਹ ਕੁਝ ਲਿਖ ਰਿਹਾ ਹੈ ਜਾਂ ਕਹਿ ਰਿਹਾ ਹੈ, ਤਾਂ ਇਸ 'ਤੇ ਪਾਬੰਦੀ ਕਿਉਂ ਲਗਾਈ ਜਾਵੇ, ਐਫ.ਆਈ.ਆਰ. ਦਰਜ ਕਿਉਂ ਕੀਤੀ ਜਾਵੇ, ਪ੍ਰਕਾਸ਼ਿਤ ਨਾ ਹੋਣ ਦਿੱਤੀ ਜਾਵੇ... ਤੁਸੀਂ ਕੀ ਲੁਕਾਉਣਾ ਚਾਹੁੰਦੇ ਹੋ? ਜੇਕਰ ਉਸਨੇ ਕਿਤਾਬ ਵਿਚ ਕੁਝ ਲਿਖਿਆ ਹੈ, ਤਾਂ ਸਰਕਾਰ ਇਸ 'ਤੇ ਚਰਚਾ ਕਰਨ ਤੋਂ ਕਿਉਂ ਡਰਦੀ ਹੈ? ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਜੋ ਲਿਖਿਆ ਗਿਆ ਹੈ, ਉਹ ਗਲਤ ਹੈ, ਤਾਂ ਉਸਨੂੰ ਇਸਦਾ ਖੰਡਨ ਕਰਨਾ ਚਾਹੀਦਾ ਹੈ।"

ਪਿਛਲੀ ਖ਼ਬਰ ਸਾਬਕਾ ਫੌਜੀ ਨੂੰ ਇਨਸਾਫ ਨਾ ਮਿਲਣ ’ਤੇ ਪਤਨੀ ਨੇ ਦਿੱਤੀ ਖੁਦਕੁਸ਼ੀ ਦੀ ਚੇਤਾਵਨੀ ਅਗਲੀ ਖ਼ਬਰ ਚਰਿੱਤਰ 'ਤੇ ਸ਼ੱਕ ਕਰਦਿਆਂ ਨੌਜਵਾਨ ਨੇ ਕੀਤਾ ਪਤਨੀ ਦਾ ਕਤਲ