24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-02-2026

ਸ਼ੰਭੂ ਥਾਣੇ ਨੂੰ ਆਈ.ਡੀ. ਨਾਲ ਉਡਾਉਣ ਵਾਲੀ ਵੀਡੀਓ ਹਿੰਦੀ ਵਿਚ ਬਿਲਕੁਲ ਨਕਲੀ- ਡੀ.ਐਸ.ਪੀ.

ਰਾਜਪੁਰਾ , 11 ਫਰਵਰੀ - ਰਾਜਪੁਰਾ ਸ਼ੰਭੂ ਥਾਣੇ ਨੂੰ ਆਈ.ਡੀ. ਨਾਲ ਉਡਾਉਣ ਵਾਲੀ ਵੀਡੀਓ ਹਿੰਦੀ ਵਿਚ ਬਿਲਕੁਲ ਨਕਲੀ ਹੈ। ਇਸ ਦੀ ਜਾਣਕਾਰੀ ਹਰਮਨਪ੍ਰੀਤ ਸਿੰਘ ਚੀਮਾ ਡੀ.ਐਸ.ਪੀ. ਘਨੌਰ ਵਲੋਂ ਪੱਤਰਕਾਰਾਂ ਨੂੰ ਦਿੱਤੀ ਗਈ...

ਅਜੀਤ ਡੈਸਕ 11-02-2026

ਰਾਜਪੁਰਾ , 11 ਫਰਵਰੀ - ਰਾਜਪੁਰਾ ਸ਼ੰਭੂ ਥਾਣੇ ਨੂੰ ਆਈ.ਡੀ. ਨਾਲ ਉਡਾਉਣ ਵਾਲੀ ਵੀਡੀਓ ਹਿੰਦੀ ਵਿਚ ਬਿਲਕੁਲ ਨਕਲੀ ਹੈ। ਇਸ ਦੀ ਜਾਣਕਾਰੀ ਹਰਮਨਪ੍ਰੀਤ ਸਿੰਘ ਚੀਮਾ ਡੀ.ਐਸ.ਪੀ. ਘਨੌਰ ਵਲੋਂ ਪੱਤਰਕਾਰਾਂ ਨੂੰ ਦਿੱਤੀ ਗਈ ਹੈ। ਸਾਰੇ ਥਾਣੇ ਨੂੰ ਚੈੱਕ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਸਭ ਕੁਝ ਸ਼ਾਂਤੀਪੂਰਨ ਹੈ ਅਤੇ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਡੀ.ਐਸ.ਪੀ. ਅਨੁਸਾਰ ਇਹ ਪੋਸਟ ਲੋਕਾਂ ਨੂੰ ਭੜਕਾਉਣ ਅਤੇ ਦਹਿਸ਼ਤ ਫੈਲਾਉਣ ਦੇ ਮਕਸਦ ਨਾਲ ਪਾਈ ਗਈ ਹੈ। ਅਸੀਂ ਪੂਰੀ ਜਾਂਚ ਕਰ ਲਈ ਹੈ, ਇਹ ਖ਼ਬਰ ਬਿਲਕੁਲ ਝੂਠੀ ਹੈ। ਲੋਕ ਅਫ਼ਵਾਹਾਂ 'ਤੇ ਧਿਆਨ ਨਾ ਦੇਣ।

ਪਿਛਲੀ ਖ਼ਬਰ ਮਲੇਰਕੋਟਲਾ 'ਚ 3 ਦਿਨ ਚੱਲੇ 'ਆਪ੍ਰੇਸ਼ਨ ਪ੍ਰਹਾਰ 2.0' ਤਹਿਤ 90 ਗ੍ਰਿਫ਼ਤਾਰ ਅਗਲੀ ਖ਼ਬਰ ਐਲ.ਐਸ. ਐਲ.ਓ.ਪੀ. ਦੀ 'ਐਪਸਟੀਨ' ਟਿੱਪਣੀ 'ਤੇ ਬੋਲੇ ਹਰਦੀਪ ਸਿੰਘ ਪੁਰੀ